ਆਕਲੈਂਡ (ਬਲਜਿੰਦਰ ਸਿੰਘ) ਆਕਲੈਂਡ ਦੇ ਮੈਨੁਰੇਵਾ ਵਿੱਚ ਵੇਅਮਾਊਥ ਅਤੇ ਰਸਲ ਰੋਡ ‘ਤੇ ਸਥਿਤ ਇੱਕ ਦੁਕਾਨਾਂ ਦੇ ਬਲਾਕ ਨੂੰ ਸ਼ੱਕੀ ਹਲਾਤਾਂ ਵਿੱਚ ਅੱਗ ਲੱਗ ਜਾਣ ਦੀ ਖ਼ਬਰ ਹੈ।ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਨੂੰ ਸੱਟ ਨਹੀਂ ਲੱਗੀ ਹੈ। ਉੱਤਰੀ ਸ਼ਿਫਟ ਦੇ ਮੈਨੇਜਰ ਮਾਈਕਲ ਐਂਡਰਸਨ ਨੇ ਕਿਹਾ ਕਿ ਅੱਗ ਅਤੇ ਐਮਰਜੈਂਸੀ ਨੂੰ ਸਵੇਰੇ 4 ਵਜੇ ਦੇ ਕਰੀਬ ਅੱਗ ਸਬੰਧੀ ਸੂਚਨਾ ਮਿਲੀ ਸੀ ਅਤੇ ਮੌਕੇ ‘ਤੇ ਤਿੰਨ ਫਾਇਰ ਟਰੱਕਾਂ ਪਹੁੰਚੇ ਜਿਨਾਂ ਵੱਲੋਂ ਸਵੇਰੇ 5 ਵਜੇ ਤੋਂ ਬਾਅਦ ਹੀ ਅੱਗ ਤੇ ਕਾਬੂ ਪਾਇਆ ਗਿਆ।ਐਂਡਰਸਨ ਨੇ ਕਿਹਾ ਕਿ ਫਾਇਰ ਇਨਵੈਸਟੀਗੇਟਰ ਅੱਜ ਘਟਨਾ ਸਥਾਨ ‘ਤੇ ਹਾਜ਼ਰ ਹੋਵੇਗਾ। ਪੁਲਿਸ ਨੇ ਪੁਸ਼ਟੀ ਕੀਤੀ ਕਿ ਉਹ ਵੀ ਅੱਗ ਦੀ ਜਾਂਚ ਕਰ ਰਹੇ ਹਨ ਅਤੇ ਇੱਕ ਦ੍ਰਿਸ਼ ਦੀ ਜਾਂਚ ਅੱਜ ਬਾਅਦ ਵਿੱਚ ਕੀਤੀ ਜਾਵੇਗੀ, ਕਿਸੇ ਵੀ ਵਿਅਕਤੀ ਨੂੰ ਫੁਟੇਜ, ਜਾਂ ਜਾਣਕਾਰੀ ਜੋ ਜਾਂਚ ਵਿੱਚ ਮਦਦ ਕਰ ਸਕਦੀ ਹੈ, ਨੂੰ ਜੌਬ ਨੰਬਰ P05760479 ਦਾ ਹਵਾਲਾ ਦਿੰਦੇ ਹੋਏ 105 ‘ਤੇ ਪੁਲਿਸ ਨਾਲ ਸੰਪਰਕ ਕਰ ਸਕਦੇ ਹਨ ਅਤੇ 0800 555 111 ‘ਤੇ ਕ੍ਰਾਈਮ ਸਟੌਪਰਸ ਦੁਆਰਾ ਗੁਮਨਾਮ ਤੌਰ ‘ਤੇ ਵੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕਦੀ ਹੈ
ਮੈਨੂਰੇਵਾਂ ‘ਚ ਤੜਕੇ ਸਵੇਰ ਦੁਕਾਨ ਨੂੰ ਲੱਗੀ ਅੱਗ,ਪੂਰੀ ਦੁਕਾਨ ਸੜਕੇ ਹੋਈ ਸੁਆਹ…
January 30, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












