Home » Marlborough ‘ਚ ਚਾਰ ਹੈਕਟੇਅਰ ਘਾਹ ਨੂੰ ਲੱਗੀ ਅੱਗ, ਹੈਲੀਕਾਪਟਰਾਂ ਰਾਹੀ ਅੱਗ ‘ਤੇ ਪਾਇਆ ਜਾ ਰਿਹਾ ਕਾਬੂ…
Home Page News New Zealand Local News NewZealand

Marlborough ‘ਚ ਚਾਰ ਹੈਕਟੇਅਰ ਘਾਹ ਨੂੰ ਲੱਗੀ ਅੱਗ, ਹੈਲੀਕਾਪਟਰਾਂ ਰਾਹੀ ਅੱਗ ‘ਤੇ ਪਾਇਆ ਜਾ ਰਿਹਾ ਕਾਬੂ…

Spread the news

ਆਕਲੈਂਡ (ਬਲਜਿੰਦਰ ਸਿੰਘ) ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ (ਫੈਨਜ਼) ਦਾ ਅਮਲਾ ਮਾਰਲਬਰੋ ਨਜ਼ਦੀਕ ਕਰੀਬ ਚਾਰ ਹੈਕਟੇਅਰ ਘਾਹ ਨੂੰ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਕੰਮ ਕਰ ਰਿਹਾ।ਫੇਨਜ਼ ਸ਼ਿਫਟ ਮੈਨੇਜਰ ਲਿਨ ਕਰੌਸਨ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 11 ਵਜੇ ਅੱਗ ਬਾਰੇ ਸੂਚਨਾ ਮਿਲੀ ਸੀ।ਉਹਨਾਂ ਕਿਹਾ ਕਿ ਸਾਡੇ ਕੋਲ ਇਸ ਸਮੇਂ ਤਿੰਨ ਹੈਲੀਕਾਪਟਰਾਂ,10 ਫਾਇਰ ਉਪਕਰਣ ਅਤੇ ਸਹਾਇਤਾ ਵਾਹਨ ਮੌਜੂਦ ਹਨ।ਫੇਨਜ਼ ਲੋਕਾਂ ਨੂੰ ਇਸ ਖੇਤਰ ਤੋਂ ਬਚਣ ਲਈ ਕਹਿ ਰਿਹਾ ਹੈ ਤਾਂ ਜੋ ਉਹ ਅੱਗ ਬੁਝਾਉਣ ਦੇ ਯਤਨਾਂ ਵਿੱਚ ਰੁਕਾਵਟ ਨਾ ਪਵੇ। ਕ੍ਰਾਸਨ ​​ਨੇ ਦੱਸਿਆ ਕਿ ਸਾਵਧਾਨੀ ਦੇ ਤੌਰ ‘ਤੇ ਇੱਕ ਸਥਾਨਕ ਅੰਗੂਰਾਂ ਦੇ ਬਾਗ਼ ਨੂੰ ਖਾਲੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 11 ਵਜੇ ਸੀਵਿਊ ਰੋਡ ‘ਤੇ ਘਾਹ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ।