Home » ਹਮਿਲਟਨ ‘ਚ ਇੱਕ ਇਮਾਰਤ ਨੂੰ ਲੱਗੀ ਅੱਗ,ਦੋ ਵਿਅਕਤੀਆਂ ਨੂੰ ਲਿਜਾਇਆਂ ਗਿਆ ਹਸਪਤਾਲ…
Home Page News New Zealand Local News NewZealand

ਹਮਿਲਟਨ ‘ਚ ਇੱਕ ਇਮਾਰਤ ਨੂੰ ਲੱਗੀ ਅੱਗ,ਦੋ ਵਿਅਕਤੀਆਂ ਨੂੰ ਲਿਜਾਇਆਂ ਗਿਆ ਹਸਪਤਾਲ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਬੀਤੀ ਰਾਤ ਹਮਿਲਟਨ ‘ਚ 1 ਵਜੇ ਦੇ ਆਸ-ਪਾਸ ਇੱਕ ਇਮਾਰਤ ਅੱਗ ਲੱਗਣ ਕਾਰਨ ਅੰਦਰ ਫਸੇਂ ਵਿਅਕਤੀਆਂ ਨੂੰ ਬਚਾਇਆਂ ਗਿਆ ਹੈ।ਫਾਇਰ ਐਂਡ ਐਮਰਜੈਂਸੀ ਨੇ ਕਿਹਾ ਕਿ ਰਾਤ 1.15 ਵਜੇ ਵਿਟਿਓਰਾ ਦੇ ਅਲਸਟਰ ਸਟ੍ਰੀਟ ‘ਤੇ ਇੱਕ ਤਿੰਨ-ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਅਤੇ ਅੰਦਰ ਲੋਕਾਂ ਦੇ ਫਸੇਂ ਹੋਣ ਦੀ ਸੂਚਨਾ ਮਿਲੀ ਸੀ।ਘਟਨਾ ਸਥਾਨ ‘ਤੇ FENZ ਦੇ 40 ਤੋਂ ਵੱਧ ਫਾਇਰਫਾਈਟਰ ਅਤੇ 10 ਟਰੱਕ ਪਹੁੰਚੇ।ਸੇਂਟ ਜੌਨ ਨੇ ਇੱਕ ਐਂਬੂਲੈਂਸ ਅਤੇ ਇੱਕ ਮੈਨੇਜਰ ਨੂੰ ਘਟਨਾ ਸਥਾਨ ‘ਤੇ ਭੇਜਿਆ ਅਤੇ ਦੋ ਲੋਕਾਂ ਨੂੰ ਮੱਧਮ ਹਾਲਤ ਵਿੱਚ ਵਾਈਕਾਟੋ ਹਸਪਤਾਲ ਪਹੁੰਚਾਇਆ ਗਿਆ।