Home » ਅਮਰੀਕਾ ‘ਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਹੋਈ ਮੌਤ…
Home Page News • India • India News • World • World News

ਅਮਰੀਕਾ ‘ਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਹੋਈ ਮੌਤ…

Spread the news

ਬੀਤੇਂ ਦਿਨ  ਅਮਰੀਕਾ ਵਿੱਚ ਇੱਕ ਹੋਰ ਭਾਰਤੀ ਮੂਲ ਦੇ ਤੇਲਗੂ  ਵਿਦਿਆਰਥੀ ਦੀ ਜਾਨ ਚਲੀ ਗਈ। ਇੱਕ ਮਹੀਨੇ ਦੇ ਅੰਦਰ ਅਮਰੀਕਾ ਵਿੱਚ ਇਹ ਚੌਥੀ ਘਟਨਾ ਹੈ। ਅਧਿਕਾਰੀਆਂ ਨੇ ਸਿਨਸਿਨਾਟੀ, ਓਹੀਓ ਦੇ ਲਿੰਡਨਰ ਸਕੂਲ ਆਫ ਬਿਜ਼ਨਸ ਵਿੱਚ ਪੜ੍ਹ ਰਹੇ ਤੇਲਗੂ ਮੂਲ ਦੇ ਵਿਦਿਆਰਥੀ ਸ਼੍ਰੇਅਸ ਰੈੱਡੀ ਬੇਨੀਗੇਰੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ।ਨਿਊਯਾਰਕ ਸਥਿਤ ਭਾਰਤੀ ਦੂਤਾਵਾਸ ਨੇ ਕਿਹਾ ਕਿ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਉਸ ਦੀ ਮੌਤ ਪਿੱਛੇ ਕੋਈ ਸਾਜ਼ਿਸ਼ ਤਾਂ ਨਹੀਂ ਹੈ। ਇਸ ਵਿੱਚ  ਕਿਹਾ ਗਿਆ ਹੈ ਕਿ ਉਹ ਸ਼੍ਰੇਅਸ ਰੈਡੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰ ਰਹੇ ਹਨ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨਗੇ। ਕਿਹਾ ਜਾ ਰਿਹਾ ਹੈ ਕਿ ਸ਼੍ਰੇਅਸ ਰੈੱਡੀ ਦੇ ਪਿਤਾ ਜਲਦੀ ਹੀ ਅਮਰੀਕਾ ਆਉਣਗੇ।