Home » ਆਕਲੈਂਡ ਦੇ ਓਨੀਹੰਗਾ ‘ਚ ਇੱਕ ਇਮਾਰਤ ਨੂੰ ਲੱਗੀ ਭਿਆਨਕ ਅੱਗ…
Home Page News New Zealand Local News NewZealand

ਆਕਲੈਂਡ ਦੇ ਓਨੀਹੰਗਾ ‘ਚ ਇੱਕ ਇਮਾਰਤ ਨੂੰ ਲੱਗੀ ਭਿਆਨਕ ਅੱਗ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ )ਔਕਲੈਂਡ ਦੇ ਓਨੀਹੰਗਾ ਵਿੱਚ ਇੱਕ ਕੂੜਾ-ਕਰਕਟ ਡੰਪ ਕਰਨ ਵਾਲੀ ਸਥਾਨ ‘ਤੇ ਲੱਗੀ ਭਿਆਨਕ ਅੱਗ ਕਾਰਨ ਮੌਕੇ ‘ਤੇ ਵੱਡੀ ਗਿਣਤੀ ਵਿੱਚ ਫਾਇਰ ਐਂਡ ਐਮਰਜੈਂਸੀ ਵਿਭਾਗ ਦਾ ਅਮਲਾ ਪਹੁੰਚਿਆ ਹੈ।ਵਿਭਾਗ ਨੂੰ ਅੱਗ ਬਾਰੇ ਸੂਚਨਾ ਦੁਪਹਿਰ 1 ਵਜੇ ਮਿਲੀ ਸੀ।ਦੱਸਿਆ ਜਾ ਰਿਹਾ ਅੱਗ ਕਾਰਨ ਕੁੱਝ ਗੁਆਂਢੀ ਇਮਾਰਤ ਨੂੰ ਵੀ ਖਾਲੀ ਕਰਵਾਇਆ ਗਿਆ ਹੈ। ਫਾਇਰ ਅਤੇ ਐਮਰਜੈਂਸੀ ਕਰਮਚਾਰੀ ਅੱਗ ‘ਤੇ ਕਾਬੂ ਪਾਉਣ ਲਈ ਕੰਮ ਕਰ ਰਹੇ ਹਨ।ਅੱਗ ਇੰਨੀ ਜਿਆਦਾ ਹੈ ਕਿ ਅੱਗ ਦਾ ਧੂੰਆਂ ਕਈ ਕਿਲੋਮੀਟਰਾਂ ਤੱਕ ਦੇਖਿਆ ਜਾ ਸਕਦਾ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਉਹ ਟ੍ਰੈਫਿਕ ਪ੍ਰਬੰਧਨ ਵਿੱਚ ਮਦਦ ਕਰ ਰਹੇ ਹਨ।ਆਕਲੈਂਡ ਟਰਾਂਸਪੋਰਟ (ਏਟੀ) ਨੇ ਕਿਹਾ ਕਿ ਅੱਗ ਕਾਰਨ ਓਨੀਹੰਗਾ ਵਿੱਚ ਨੈਲਸਨ ਸਟ੍ਰੀਟ ਅਤੇ ਵਿਕਟੋਰੀਆ ਸਟ੍ਰੀਟ ਦੇ ਇੰਟਰਸੈਕਸ਼ਨ ‘ਤੇ ਸੜਕ ਬੰਦ ਹੈ।