Home » ਕ੍ਰਾਈਸਚਰਚ ‘ਚ ਫੋਨ ‘ਤੇ ਧਮਕੀ ਮਿਲਣ ਤੋ ਬਾਅਦ ਹਥਿਆਰਬੰਦ ਪੁਲਿਸ ਪਹੁੰਚੀ ਦੋ ਮਸਜਿਦਾਂ ‘ਚ…
Home Page News New Zealand Local News NewZealand

ਕ੍ਰਾਈਸਚਰਚ ‘ਚ ਫੋਨ ‘ਤੇ ਧਮਕੀ ਮਿਲਣ ਤੋ ਬਾਅਦ ਹਥਿਆਰਬੰਦ ਪੁਲਿਸ ਪਹੁੰਚੀ ਦੋ ਮਸਜਿਦਾਂ ‘ਚ…

Spread the news

ਆਕਲੈਂਡ (ਬਲਜਿੰਦਰ ਸਿੰਘ)ਨਿਊਜ਼ੀਲੈਂਡ ਦੇ ਕ੍ਰਾਈਸਚਰਚ ਵਿੱਚ ਅੱਜ ਫੋਨ ‘ਤੇ ਧਮਕੀ ਮਿਲਣ ਤੋਂ ਬਾਅਦ ਸ਼ਹਿਰ ਦੀਆਂ ਦੋ ਮਸਜਿਦਾਂ ਵਿੱਚ ਵੱਡੀ ਗਿਣਤੀ ਵਿੱਚ ਹਥਿਆਰਬੰਦ ਪੁਲਿਸ ਦੇ ਪੁੱਜਣ ਦੀ ਖਬਰ ਸਾਹਮਣੇ ਆ ਰਹੀ ਹੈ।ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।ਦੱਸ ਦਈਏ ਕਿ ਸਾਲ 2019 ਵਿੱਚ ਕ੍ਰਾਈਸਚਰਚ ਦੀ ਮਸਜਿਦ ‘ਤੇ ਹੋਏ ਅੱਤਵਾਦੀ ਹਮਲੇ ਹੋਇਆ ਸੀ ਜਿਸ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਉਸ ਤੋ ਬਾਅਦ ਪੁਲਿਸ ਅਜਿਹੇ ਮਾਮਲਿਆਂ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ।ਤਾਜੀ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਮੌਕੇ ‘ਤੇ ਪੁੱਜਕੇ ਪੂਰੀ ਤਫਤੀਸ਼ ਕੀਤੀ ਅਤੇ ਦੱਸਿਆ ਕਿ ਕੋਈ ਵੀ ਖਤਰਾ ਨਹੀਂ ਹੈ।