Home » ਬੰਬੇ ਤੋ ਕਾਰ ਖੋਹ ਭੱਜੇ 5 ਚੋਰਾਂ ਨੂੰ ਪੁਲਿਸ ਨੇ ਟਾਕਾਨੀਨੀ ‘ਚ ਕੀਤਾ ਕਾਬੂ…
Home Page News • New Zealand Local News • NewZealand

ਬੰਬੇ ਤੋ ਕਾਰ ਖੋਹ ਭੱਜੇ 5 ਚੋਰਾਂ ਨੂੰ ਪੁਲਿਸ ਨੇ ਟਾਕਾਨੀਨੀ ‘ਚ ਕੀਤਾ ਕਾਬੂ…

Spread the news

ਆਕਲੈਂਡ (ਬਲਜਿੰਦਰ ਸਿੰਘ)ਬੀਤੀ ਕੱਲ੍ਹ ਸ਼ਾਮ ਨੂੰ ਬੰਬੇ ‘ਚ ਇੱਕ ਵਾਹਨ ਖੋਹ ਭੱਜੇ ਪੰਜ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਪੁਲਿਸ ਨੂੰ ਗ੍ਰੇਟ ਸਾਊਥ ਰੋਡ ‘ਤੇ ਸ਼ਾਮ ਕਰੀਬ 5.20 ਵਜੇ ਚੋਰੀ ਦੀ ਸੂਚਨਾ ਮਿਲੀ ਸੀ।ਕਾਉਂਟੀਜ਼ ਮੈਨੂਕਾਉ ਸਾਊਥ ਏਰੀਆ ਕਮਾਂਡਰ, ਇੰਸਪੈਕਟਰ ਜੋਅ ਹੰਟਰ ਦਾ ਕਹਿਣਾ ਹੈ ਕਿ ਮਾਮਲੇ ਦੀ ਸੂਚਨਾ ਮਿਲਣ ਤੋਂ ਥੋੜ੍ਹੀ ਦੇਰ ਬਾਅਦ ਪੁਲਿਸ ਨੇ ਪਾਪਾਕੁਰਾ ਖੇਤਰ ਵਿੱਚ ਵਾਹਨ ਨੂੰ ਦੇਖਿਆ।ਜਿਸ ਤੋ ਬਾਅਦ ਪੁਲਿਸ ਨੇ ਈਗਲ ਹੈਲੀਕਾਪਟਰ ਦੀ ਮਦਦ ਨਾਲ ਵਾਲਟਰਸ ਰੋਡ ਟਾਕਾਨੀਨੀ ਵਿਖੇ ਇਹਨਾਂ ਨੂੰ ਕਾਬੂ ਕਰ ਲਿਆ।ਪੁਲਿਸ ਨੇ ਦੱਸਿਆ ਕਿ ਵਾਹਨ ਵਿੱਚ ਪੰਜ ਹਲਕੀ ਉਮਰ ਦੇ ਨੌਜਵਾਨ ਸਨ ਜਿਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।ਪੁਲਿਸ ਨੇ ਕਿਹਾ ਕਿ ਇੱਕ 14 ਸਾਲਾ ਗ੍ਰਿਫਤਾਰ ਕੀਤਾ ਗਏ ਨੌਜਵਾਨ ਨੂੰ ਅੱਜ 13 ਫਰਵਰੀ ਨੂੰ ਮਾਨੁਕਾਊ ਯੂਥ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।ਚਾਰ ਹੋਰ, ਜਿਨ੍ਹਾਂ ਦੀ ਉਮਰ 12 ਤੋਂ 16 ਦੇ ਵਿਚਕਾਰ ਹੈ, ਨੂੰ ਯੂਥ ਏਡ ਲਈ ਰੈਫਰ ਕੀਤਾ ਗਿਆ ਹੈ।