Home » ਡੁਨੇਡਿਨ ‘ਚ ਕ+ਤਲ ਕੀਤੇ ਪੰਜਾਬੀ ਨੌਜਵਾਨ ਦੇ ਕ+ਤਲ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਵਿਅਕਤੀ ਨੇ ਨਹੀ ਕਬੂਲੇ ਦੋਸ਼…
Home Page News • New Zealand Local News • NewZealand

ਡੁਨੇਡਿਨ ‘ਚ ਕ+ਤਲ ਕੀਤੇ ਪੰਜਾਬੀ ਨੌਜਵਾਨ ਦੇ ਕ+ਤਲ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਵਿਅਕਤੀ ਨੇ ਨਹੀ ਕਬੂਲੇ ਦੋਸ਼…

Spread the news

ਆਕਲੈਂਡ (ਬਲਜਿੰਦਰ ਸਿੰਘ)ਡੁਨੇਡਿਨ ਦੇ ਜਨਵਰੀ ਮਹੀਨੇ ਕਤਲ ਕੀਤੇ 27 ਸਾਲਾ ਪੰਜਾਬੀ ਨੌਜਵਾਨ ਗੁਰਜੀਤ ਸਿੰਘ ਦੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਨੇ ਆਪਣੇ ਤੇ ਲੱਗੇ ਦੋਸ਼ ਅੱਜ ਕੋਰਟ ਵਿੱਚ।ਕਬੂਲ ਨਹੀਂ ਕੀਤਾ ਹੈ।ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ 33 ਸਾਲਾ ਵਿਅਕਤੀ ਨੂੰ ਅੱਜ ਸਵੇਰੇ ਆਡੀਓ-ਵਿਜ਼ੂਅਲ ਲਿੰਕ ਰਾਹੀਂ ਡੁਨੇਡਿਨ ਹਾਈ ਕੋਰਟ ਵਿਚ ਪੇਸ਼ ਕੀਤਾ ਗਿਆ ਸੀ।ਅਦਾਲਤ ਵੱਲੋਂ ਅਜੇ ਉਸ ਵਿਅਕਤੀ ਦਾ ਨਾਮ ਗੁਪਤ ਰੱਖਿਆਂ ਗਿਆ ਹੈ ਅਤੇ ਉਸ ਨੂੰ 30 ਅਪ੍ਰੈਲ ਤੱਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਨੌਜਵਾਨ ਗੁਰਜੀਤ ਸਿੰਘ ਦੀ ਲਾਸ਼ ਪਿਛਲੇ ਮਹੀਨੇ ਦੇ ਅਖੀਰ ਵਿਚ ਉਸ ਦੇ ਘਰ ਤੋਂ ਮਿਲੀ ਸੀ।