Home » ਕੈਪਟਨ ਮਾਰਵਲ ਦੇ ਫੇਮ ਅਦਾਕਾਰ ਕੇਨੇਥ ਮਿਸ਼ੇਲ ਦਾ 49 ਸਾਲ ਦੀ ਉਮਰ ਵਿੱਚ ਦਿਹਾਂਤ…
Home Page News • India • World • World News

ਕੈਪਟਨ ਮਾਰਵਲ ਦੇ ਫੇਮ ਅਦਾਕਾਰ ਕੇਨੇਥ ਮਿਸ਼ੇਲ ਦਾ 49 ਸਾਲ ਦੀ ਉਮਰ ਵਿੱਚ ਦਿਹਾਂਤ…

Spread the news

ਕੈਪਟਨ ਮਾਰਵਲ ਫੇਮ ਦੇ ਅਦਾਕਾਰ ਕੇਨੇਥ ਮਿਸ਼ੇਲ ਦਾ 49 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ।ਉਹ ਪਿਛਲੇ ਪੰਜ ਸਾਲਾਂ ਤੋਂ ਬਿਮਾਰੀ ਤੋਂ ਪੀੜ੍ਹਤ ਸਨ।ਜਦੋਂ ਪਰਿਵਾਰ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਤਾਂ ਪ੍ਰਸ਼ੰਸਕ ਹੈਰਾਨ ਰਹਿ ਗਏ। ਕੇਨੇਥ  ਲੰਬੇ ਸਮੇਂ ਤੋਂ ਐਮੀਓਟ੍ਰੋਫਿਕ ਲੈਟਰਲ ਸਕਲੇਰੋਸਿਸ ਤੋਂ ਪੀੜ੍ਹਤ ਸਨ। ਆਖ਼ਰ ਜ਼ਿੰਦਗੀ ਅਤੇ ਮੌਤ ਦੇ ਸੰਘਰਸ਼ ਵਿੱਚ  ਉਹ ਹਾਰ ਗਏ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕੈਨੇਥ ਨੇ 24 ਫਰਵਰੀ ਨੂੰ ਆਪਣਾ ਆਖਰੀ ਸਾਹ ਲਿਆ ਸੀ। ਕੈਨੇਡਾ ਦਾ ਵਸਨੀਕ, ਕੈਨੇਥ ਆਪਣੇ ਪਿੱਛੇ ਪਤਨੀ ਸੁਜਾਨ, 2 ਬੱਚੇ, ਮਾਤਾ-ਪਿਤਾ ਅਤੇ ਭਰਾ ਛੱਡ ਗਿਆ ਹੈ। ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਆਪਣੀਆਂ ਫਿਲਮਾਂ ਵਿੱਚ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਸਨ।