Home » ਅਮਰੀਕੀ ਰਾਸ਼ਟਰਪਤੀ ਪ੍ਰਾਇਮਰੀ ਬੈਲਟ ਚੋਣ ਚ’ ਸਾਬਕਾ ਰਾਸ਼ਟਰਪਤੀ ਟਰੰਪ ਰਿਪਬਲਿਕਨ ਪਾਰਟੀ ਦੀ ਜਿੱਤ ਦਾ ਸਿਲਸਲਾ ਜਾਰੀ…
Home Page News India World World News

ਅਮਰੀਕੀ ਰਾਸ਼ਟਰਪਤੀ ਪ੍ਰਾਇਮਰੀ ਬੈਲਟ ਚੋਣ ਚ’ ਸਾਬਕਾ ਰਾਸ਼ਟਰਪਤੀ ਟਰੰਪ ਰਿਪਬਲਿਕਨ ਪਾਰਟੀ ਦੀ ਜਿੱਤ ਦਾ ਸਿਲਸਲਾ ਜਾਰੀ…

Spread the news

ਅਮਰੀਕਾ ਦੇ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਦਾ ਫੈਸਲਾ ਕਰਨ ਲਈ ਕਰਵਾਈ ਜਾ ਰਹੀ ਪਾਰਟੀ ਦੀਆਂ ਪ੍ਰਾਇਮਰੀ ਬੈਲਟ ਚੋਣਾਂ ‘ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜਿੱਤ ਦਾ ਸਿਲਸਿਲਾ ਜਾਰੀ ਹੈ। ਉਸਨੇ ਬੀਤੇਂ ਦਿਨ ਸ਼ਨੀਵਾਰ ਨੂੰ ਨਾ ਸਿਰਫ ਇਡਾਹੋ ਅਤੇ ਮਿਸੂਰੀ ਰਿਪਬਲਿਕਨ ਪ੍ਰਾਇਮਰੀ ਚੋਣਾਂ ਜਿੱਤੀਆਂ, ਬਲਕਿ ਟਰੰਪ ਨੇ ਗ੍ਰੈਂਡ ਰੈਪਿਡਜ਼, ਮਿਸ਼ੀਗਨ ਸੰਮੇਲਨ ਲਈ ਡੈਲੀਗੇਟਾਂ ਦੀ ਵੰਡ ਵੀ ਜਿੱਤੀ। ਹੁਣ ਤੱਕ ਟਰੰਪ ਕੋਲ 244 ਡੈਲੀਗੇਟ ਹਨ, ਜਦੋਂ ਕਿ ਚੁਣੌਤੀ ਦੇਣ ਵਾਲੀ ਨਿੱਕੀ ਹੈਲੀ ਕੋਲ ਸਿਰਫ਼ 24 ਹਨ। ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਜਿੱਤਣ ਲਈ ਕੁੱਲ 1215 ਡੈਲੀਗੇਟਾਂ ਦੀ ਲੋੜ ਹੈ। 5 ਮਾਰਚ (ਸੁਪਰ ਮੰਗਲਵਾਰ) ਨੂੰ 16 ਰਾਜਾਂ ਵਿੱਚ ਇੱਕੋ ਸਮੇਂ ਪ੍ਰਾਇਮਰੀ ਬੈਲਟ ਲੜਾਈ ਹੋਵੇਗੀ, ਜਿਸ ਨੂੰ ਰਾਸ਼ਟਰਪਤੀ ਚੋਣ ਪ੍ਰਕਿਰਿਆ ਵਿੱਚ ਸਭ ਤੋਂ ਵੱਡੀ ਘਟਨਾ ਕਿਹਾ ਜਾ ਰਿਹਾ ਹੈ।ਇਹ ਲਗਭਗ ਤੈਅ ਹੈ ਕਿ ਸੱਤਾਧਾਰੀ ਡੈਮੋਕਰੇਟਸ ਅਤੇ ਰਿਪਬਲਿਕਨ ਪਾਰਟੀਆਂ ਦੀ ਤਰਫੋਂ ਪਹਿਲਾਂ ਇਕ-ਦੂਜੇ ਦਾ ਸਾਹਮਣਾ ਕਰ ਚੁੱਕੇ ਉਮੀਦਵਾਰ ਜੋਅ ਬਿਡੇਨ ਅਤੇ ਟਰੰਪ ਇਸ ਸਾਲ ਨਵੰਬਰ ਵਿਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਆਖਰੀ ਲੜਾਈ ਵਿਚ ਇਕ ਵਾਰ ਫਿਰ ਇਕ-ਦੂਜੇ ਦਾ ਸਾਹਮਣਾ ਕਰਨਗੇ। ਬਿਡੇਨ ਦੇ ਮਾਮਲੇ ਵਿੱਚ, ਬੁਢਾਪਾ ਅਤੇ ਭੁੱਲਣ ਵਰਗੇ ਕਾਰਕ, ਅਤੇ ਟਰੰਪ ਨੂੰ ਪਰੇਸ਼ਾਨ ਕਰਨ ਵਾਲੇ ਕਾਨੂੰਨੀ ਮਾਮਲਿਆਂ ਦੀਆਂ ਪੇਚੀਦਗੀਆਂ ਦੇ ਬਾਵਜੂਦ, ਰਾਜਨੀਤਿਕ ਮਾਹਰ ਵਿਸ਼ਲੇਸ਼ਣ ਕਰ ਰਹੇ ਹਨ ਕਿ ਦੋਵਾਂ ਦੇ ਦੁਬਾਰਾ ਰਾਸ਼ਟਰਪਤੀ ਦੀ ਦੌੜ ਵਿੱਚ ਹੋਣ ਦੀ ਬਹੁਤ ਸੰਭਾਵਨਾ ਹੈ।