Home » ਆਕਲੈਂਡ ‘ਚ ਕੰਮ ਦੌਰਾਨ ਪ੍ਰਵਾਸੀ ਕਰਮਚਾਰੀ ਦੀ ਹੋਈ ਮੌ+ਤ
Home Page News New Zealand Local News NewZealand

ਆਕਲੈਂਡ ‘ਚ ਕੰਮ ਦੌਰਾਨ ਪ੍ਰਵਾਸੀ ਕਰਮਚਾਰੀ ਦੀ ਹੋਈ ਮੌ+ਤ

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੇ ਕੱਲ੍ਹ ਆਕਲੈਂਡ ਦੇ ਮਾਉਂਟ ਵੈਲਿੰਗਟਨ ‘ਚ ਇੱਕ ਉਸਾਰੀ ਉਧੀਨ ਇਮਾਰਤ ‘ਤੇ ਕੰਮ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਐਮਰਜੈਂਸੀ ਸੇਵਾਵਾਂ ਨੂੰ ਐਤਵਾਰ ਸਵੇਰੇ 8.25 ਵਜੇ Lynton Rd ‘ਤੇ ਉਸਾਰੀ ਵਾਲੀ ਥਾਂ ‘ਤੇ ਬੁਲਾਇਆ ਗਿਆ ਸੀ। ਨੈਲਰ ਲਵ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਿਕ ਹਰਡ ਨੇ ਪੁਸ਼ਟੀ ਕੀਤੀ ਕਿ ਸਾਈਟ ‘ਤੇ ਇਕ ਕਰਮਚਾਰੀ ਦੀ ਮੌਤ ਹੋ ਗਈ ਸੀ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮੂਲ ਰੂਪ ਵਿੱਚ ਵਿਦੇਸ਼ੀ ਹੈ ਪਰ ਉਹ ਕਈ ਸਾਲਾਂ ਤੋਂ NZ ਵਿੱਚ ਰਹਿ ਰਿਹਾ ਸੀ।ਇਸ ਘਟਨਾ ਸਬੰਧੀ ਵਰਕਸੈਫ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।