Home » ਪੱਛਮੀ ਆਕਲੈਂਡ ‘ਚ ਪੈਟਰੋਲ ਸਟੇਸ਼ਨ ਤੋ ਚੋਰੀ ਕਰ ਭੱਜੇ ਤਿੰਨ ਚੋਰਾਂ ਨੂੰ ਪੁਲਿਸ ਨੇ ਕੀਤਾ ਕਾਬੂ…
Home Page News • New Zealand Local News • NewZealand

ਪੱਛਮੀ ਆਕਲੈਂਡ ‘ਚ ਪੈਟਰੋਲ ਸਟੇਸ਼ਨ ਤੋ ਚੋਰੀ ਕਰ ਭੱਜੇ ਤਿੰਨ ਚੋਰਾਂ ਨੂੰ ਪੁਲਿਸ ਨੇ ਕੀਤਾ ਕਾਬੂ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੀ ਰਾਤ ਪੁਲਿਸ ਵੱਲੋਂ ਗਲੇਨ ਈਡਨ ‘ਚ ਵੈਸਟ ਕੋਸਟ ਰੋਡ ‘ਤੇ ਚੋਰੀ ਕਰ ਭੱਜੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਅਧਿਕਾਰੀ ਨੂੰ ਰਾਤ ਲਗਭਗ 12.25 ਵਜੇ ਘਟਨਾ ਦੀ ਸੂਚਨਾ ਮਿਲੀ ਸੀ।ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋ ਬਾਅਦ ਅਪਰਾਧੀ ਇੱਕ ਕਾਰ ਵਿੱਚ ਮੌਕੇ ਤੋ ਫ਼ਰਾਰ ਹੋ ਗਏ ਜਿਨਾਂ ਨੂੰ ਪੁਲਿਸ ਨੇ ਈਗਲ ਹੈਲੀਕਾਪਟਰ ਦੀ ਮਦਦ ਨਾਲ ਹੈਂਡਰਸਨ ਵੈਲੀ ਰੋਡ ‘ਤੇ ਕਾਬੂ ਕਰ ਗ੍ਰਿਫਤਾਰ ਕੀਤਾ ਗਿਆ ਲਿਆ ਗਿਆ।