Home » ਕਾਰ ਦੀ ਭੰਨਤੋੜ ਕਰ ਰਹੇ ਚੋਰਾਂ ਨੂੰ ਪੁਲਿਸ ਨੇ ਕੀਤਾ ਕਾਬੂ…
Home Page News • New Zealand Local News • NewZealand

ਕਾਰ ਦੀ ਭੰਨਤੋੜ ਕਰ ਰਹੇ ਚੋਰਾਂ ਨੂੰ ਪੁਲਿਸ ਨੇ ਕੀਤਾ ਕਾਬੂ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਬੀਤੀ ਕੱਲ੍ਹ ਸ਼ਾਮ ਪੁਲਿਸ ਨੇ ਚੋਰੀ ਦੀ ਕੋਸ਼ਿਸ਼ ਕਰਨ ਅਤੇ ਪੁਲਿਸ ਨੂੰ ਵੇਖ ਭੱਜੇ ਕੁੱਝ ਹਲਕੀ ਉਮਰ ਦੇ ਨੌਜਵਾਨਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।ਪੁਲਿਸ ਨੇ ਕਿਹਾ ਕਿ ਸ਼ਾਮ 4.20 ਵਜੇ ਦੇ ਕਰੀਬ ਪੁਲਿਸ ਨੂੰ ਫਲੈਟ ਬੁਸ਼ ਵਿੱਚ ਬੇਲਟਨੀ ਡਰਾਈਵ ‘ਤੇ ਇੱਕ ਪਾਰਕ ਕੀਤੇ ਵਾਹਨਾਂ ਵਿੱਚ ਕਥਿਤ ਤੌਰ ਕੁੱਝ ਲੋਕਾਂ ਦੇ ਇੱਕ ਗਰੁੱਪ ਵੱਲੋਂ ਤੋੜਨ ਦੀ ਘਟਨਾ ਸਬੰਧੀ ਸੂਚਨਾ ਮਿਲੀ ਸੀ।ਪੁਲਿਸ ਦੇ ਪਹੁੰਚਣ ਤੋ ਪਹਿਲਾ ਚੋਰ ਇੱਕ ਗੱਡੀ ਵਿੱਚ ਫ਼ਰਾਰ ਹੋ ਗਏ ਜਿਨਾਂ ਨੂੰ ਪੁਲਿਸ ਨੇ ਹੈਲੀਕਾਪਟਰ ਦੀ ਮਦਦ ਨਾਲ ਮੈਨੂਰੇਵਾ ਤੋ ਹਿਰਾਸਤ ਵਿੱਚ ਲੈ ਲਿਆ। ਹਿਰਾਸਤ ਵਿੱਚ ਲਏ ਗਏ ਤਿੰਨ ਜਾਣੇ ਜਿਨ੍ਹਾਂ ਦੀ ਉਮਰ 12 ਤੋਂ 13 ਸਾਲ ਦੇ ਵਿਚਕਾਰ ਹੈ, ਨੂੰ ਯੂਥ ਏਡ ਲਈ ਰੈਫਰ ਕਰ ਦਿੱਤਾ ਗਿਆ ਹੈ।ਪੁਲਿਸ ਵੱਲੋਂ ਇਸ ਘਟਨਾ ਵਿੱਚ ਸ਼ਾਮਲ ਦੋ ਹੋਰਾਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ।