Home » ਪੱਛਮੀ ਆਕਲੈਂਡ ‘ਚ ਵਾਪਰੇ ਕਿਸੇ ਘਟਨਾ ਤੋ ਬਾਅਦ ਵੱਡੀ ਤਦਾਦ ਵਿੱਚ ਪਹੁੰਚੀ ਪੁਲਿਸ…
Home Page News • New Zealand Local News • NewZealand

ਪੱਛਮੀ ਆਕਲੈਂਡ ‘ਚ ਵਾਪਰੇ ਕਿਸੇ ਘਟਨਾ ਤੋ ਬਾਅਦ ਵੱਡੀ ਤਦਾਦ ਵਿੱਚ ਪਹੁੰਚੀ ਪੁਲਿਸ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਪੱਛਮੀ ਆਕਲੈਂਡ ‘ਚ ਵਾਪਰੀ ਕਿਸੇ ਘਟਨਾ ਤੋ ਬਾਅਦ ਪੁਲਿਸ ਲੋਕਾਂ ਨੂੰ ਸਟ੍ਰੀਟ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ।ਸਿੰਪਸਨ ਰੋਡ, ਹੈਂਡਰਸਨ ਦੇ ਇੱਕ ਹਿੱਸੇ ਕੈਨਡੀਆ ਰੋਡ ਅਤੇ ਬਾਬੀਚ ਰੋਡ ਦੇ ਵਿਚਕਾਰ ਪੁਲਿਸ ਵੱਲੋਂ ਘੇਰਾਬੰਦੀ ਕੀਤੀ ਗਈ ਹੈ।ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਲੋਕਾਂ ਨੂੰ ਇਲਾਕੇ ਤੋਂ ਬਚਣ ਦੀ ਅਪੀਲ ਕੀਤੀ ਜਾ ਰਹੀ ਹੈ ਜਦੋਂ ਕਿ ਪੁਲਿਸ “ਘਟਨਾ” ਦਾ ਜਵਾਬ ਦੇ ਰਹੀ ਹੈ। ਜਦੋਂ ਅਸੀਂ ਅਜਿਹਾ ਕਰਨ ਦੀ ਸਥਿਤੀ ਵਿੱਚ ਹੋਵਾਂਗੇ ਤਾਂ ਪੁਲਿਸ ਹੋਰ ਜਾਣਕਾਰੀ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰੇਗੀ,” ਬੁਲਾਰੇ ਨੇ ਕਿਹਾ।ਆਕਲੈਂਡ ਟ੍ਰਾਂਸਪੋਰਟ ਨੇ ਕਿਹਾ ਕਿ ਸੜਕ ਬੰਦ ਹੋਣ ਕਾਰਨ ਬੱਸ ਰੂਟ 143 ਦੇ ਸਟਾਪ ਤੋ ਸਵਾਰੀ ਨਹੀ ਚੱਕੀ ਜਾ ਰਹੀ। ਹਾਦਸੇ ਸਬੰਧੀ ਪੁਲਿਸ ਵੱਲੋਂ ਹੋਰ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।