Home » ਨਿਊਜ਼ੀਲੈਂਡ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਘਰ ਵਿੱਚ ਹੀ ਭੰਗ ਦੇ ਬੂਟੇ ਉਗਾਉਣ ਵਾਲੇ 75 ਸਾਲਾ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ…
Home Page News • New Zealand Local News • NewZealand

ਨਿਊਜ਼ੀਲੈਂਡ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਘਰ ਵਿੱਚ ਹੀ ਭੰਗ ਦੇ ਬੂਟੇ ਉਗਾਉਣ ਵਾਲੇ 75 ਸਾਲਾ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ਪੁਲਿਸ ਨੇ ਵੈਂਗਨੁਈ ਰੀਵਰ ਨੇੜੇ ਇੱਕ ਘਰ ਵਿੱਚ ਹੀ ਭੰਗ ਉਗਾਉਣ ਵਾਲੇ 75 ਸਾਲਾ ਦੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਖ਼ਬਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ 250 ਭੰਗ ਦੇ ਬੂਟੇ ਇੱਕ ਛਾਪੇਮਾਰੀ ਦੌਰਾਨ ਬਰਾਮਦ ਕੀਤੇ ਹਨ।ਪੁਲਿਸ ਨੇ ਇਸ ਛਾਪੇਮਾਰੀ ਵਿੱਚ ਸੁਕਾ ਕੇ ਰੱਖੀ ਗਈ ਭੰਗ ਵੀ ਬਰਾਮਦ ਕੀਤੀ ਹੈ।ਪੁਲਿਸ ਵੱਲੋਂ ਚਲਾਏ ਗਏ ਆਪਰੇਸ਼ਨ ਈਮਰਲੇਡ ਤਹਿਤ ਇਹ ਛਾਪੇਮਾਰੀ ਕੀਤੀ ਗਈ ਸੀ। ਆਪਰੇਸ਼ਨ ਈਮਰਲੇਡ ਤਹਿਤ ਬੀਤੇ ਸਾਲ ਕਈ ਮਿਲੀਅਨ ਮੁੱਲ ਦੀ ਭੰਗ ਵੀ ਬਰਾਮਦ ਹੋਈ ਸੀ।