Home » ਆਕਲੈਡ ਦੇ ਹਾਰਬਰ ਬ੍ਰਿਜ ‘ਤੇ ਵਾਪਰਿਆਂ ਹਾਦ+ਸਾ,ਇੱਕ ਵਿਅਕਤੀ ਹੋਇਆਂ ਗੰਭੀਰ ਜ਼+ਖਮੀ…
Home Page News New Zealand Local News NewZealand

ਆਕਲੈਡ ਦੇ ਹਾਰਬਰ ਬ੍ਰਿਜ ‘ਤੇ ਵਾਪਰਿਆਂ ਹਾਦ+ਸਾ,ਇੱਕ ਵਿਅਕਤੀ ਹੋਇਆਂ ਗੰਭੀਰ ਜ਼+ਖਮੀ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਆਕਲੈਂਡ ਹਾਰਬਰ ਬ੍ਰਿਜ ‘ਤੇ ਅੱਜ ਦੁਪਹਿਰ ਵਾਪਰੀ ਇੱਕ ਗੰਭੀਰ ਦੁਰਘਟਨਾ ਕਾਰਨ ਪੁੱਲ ਤੋ ਆਰ ਪਾਰ ਜਾਣ ਵਾਲੀਆਂ ਦੋਵੇਂ ਦਿਸ਼ਾਵਾਂ ਵਿੱਚ ਆਵਾਜਾਈ ਠੱਪ ਹੋ ਗਈ ਜਿਸ ਤੋ ਬਾਅਦ ਵੱਡਾ ਜਾਮ ਲੱਗ ਗਿਆਂ ਅਤੇ ਰਾਹਗੀਰਾਂ ਲਈ ਵੱਡੀ ਪ੍ਰੇਸ਼ਾਨੀ ਖੜੀ ਹੋ ਗਈ। ਪੁਲਿਸ ਨੇ ਦੱਸਿਆ ਕਿ ਦੁਪਹਿਰ ਕਰੀਬ 1.40 ਵਜੇ ਪੁਲ ਦੇ ਉੱਪਰ ਦੱਖਣ ਵੱਲ ਜਾ ਰਹੇ ਇੱਕ ਟਰੱਕ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਦੋ ਦੱਖਣ ਵੱਲ ਜਾਣ ਵਾਲੀਆਂ ਲੇਨਾਂ ਬੰਦ ਹਨ ਅਤੇ ਵਾਹਨ ਚਾਲਕਾਂ ਨੂੰ ਦੇਰੀ ਦੀ ਉਮੀਦ ਕਰਨ ਜਾਂ ਯਾਤਰਾ ਨੂੰ ਮੁਲਤਵੀ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।” ਗੰਭੀਰ ਕਰੈਸ਼ ਯੂਨਿਟ ਦੀ ਟੀਮ ਹਾਦਸੇ ਦੀ ਜਾਂਚ ਕਰ ਰਹੀ ਹੈ।