Home » ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਠਿੰਡਾ ਹਲਕੇ ਤੋਂ ਲੱਖੇ ਸਿਧਾਣੇ ਨੂੰ ਐਲਾਨਿਆ ਉਮੀਦਵਾਰ…
Home Page News India India News

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਠਿੰਡਾ ਹਲਕੇ ਤੋਂ ਲੱਖੇ ਸਿਧਾਣੇ ਨੂੰ ਐਲਾਨਿਆ ਉਮੀਦਵਾਰ…

Spread the news

ਸਮਾਜ ਸੇਵੀ ਲੱਖਾ ਸਿਧਾਣਾ ਹੁਣ ਸਿਆਸਤਦਾਨ ਬਣਨ ਜਾ ਰਹੇ ਹਨ। ਉਨ੍ਹਾਂ ਨੂੰ ਲੋਕ ਸਭਾ ਚੋਣਾਂ 2024 ਲਈ ਉਮੀਦਵਾਰ ਐਲਾਨਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਉਨ੍ਹਾਂ ਨੂੰ ਬਠਿੰਡਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।

ਲੱਖਾ ਸਿਧਾਣਾ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਾਨਾ ਸਿੱਧੂ ਖਿਲਾਫ ਐਕਸ਼ਨ ਲੈ ਕੇ ਆਏ ਸਨ। ਇਸ ਤੋਂ ਬਾਅਦ ਵੀ ਉਸ ਨੂੰ ਸਿਮਰਨਜੀਤ ਸਿੰਘ ਮਾਨ ਨਾਲ ਕਈ ਵਾਰ ਦੇਖਿਆ ਗਿਆ। ਲੱਖਾ ਸਿਧਾਣਾ ਦੇ ਸਿਆਸਤ ਵਿੱਚ ਆਉਣ ਨਾਲ ਬਠਿੰਡਾ ਸੀਟ ਹੋਰ ਦਿਲਚਸਪ ਹੋ ਗਈ ਹੈ। ਫਿਲਹਾਲ ਸਭ ਦਾ ਧਿਆਨ ਹੁਣ ਅਕਾਲੀ ਦਲ ਬਾਦਲ ਵੱਲ ਹੈ ਕਿ ਉਹ ਬਠਿੰਡਾ ਤੋਂ ਹਰਸਿਮਰਤ ਬਾਦਲ ਦੇ ਨਾਂ ‘ਤੇ ਕੀ ਫੈਸਲਾ ਲੈਂਦੇ ਹਨ।