Home » ਮੰਦਭਾਗੀ ਖਬਰ ਪੱਛਮੀ ਆਕਲੈਂਡ ‘ਚ ਪੁਲਿਸ ਨੂੰ ਇੱਕ ਪ੍ਰਾਪਰਟੀ ਤੋ ਮਿਲੀਆਂ ਦੋ ਲਾ+ਸ਼ਾਂ…
Home Page News • New Zealand Local News • NewZealand

ਮੰਦਭਾਗੀ ਖਬਰ ਪੱਛਮੀ ਆਕਲੈਂਡ ‘ਚ ਪੁਲਿਸ ਨੂੰ ਇੱਕ ਪ੍ਰਾਪਰਟੀ ਤੋ ਮਿਲੀਆਂ ਦੋ ਲਾ+ਸ਼ਾਂ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਵੈਸਟ ਆਕਲੈਂਡ ਦੇ ਵੈਟੇਕਰੇ ਵਿੱਚ ਇੱਕ ਦਿਹਾਤੀ ਜਾਇਦਾਦ ਵਿੱਚ ਪੁਲਿਸ ਨੂੰ ਦੋ ਲੋਕਾਂ ਦੀਆਂ ਲਾਸ਼ਾਂ ਮਿਲਣ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 7.30 ਵਜੇ ਦੇ ਕਰੀਬ ਸੂਚਿਤ ਕੀਤਾ ਗਿਆ ਸੀ।
ਐਂਜ਼ੈਕ ਵੈਲੀ ਰੋਡ ਤੇ ਸਥਿਤ ਇੱਕ ਪ੍ਰਾਪਰਟੀ ਤੋ ਇਹ ਦੋ ਲੋਕਾਂ ਦੀਆਂ ਮ੍ਰਿਤਕ ਦੇਹਾਂ ਮਿਲਿਆ ਹਨ।ਪੁਲਿਸ ਦੀ ਜਾਂਚ ਚੱਲ ਰਹੀ ਹੈ, ਅਤੇ ਇਸ ਪੜਾਅ ‘ਤੇ ਮੌਤਾਂ ਦੇ ਹਾਲਾਤ ਸਪੱਸ਼ਟ ਨਹੀਂ ਹਨ।ਇੱਕ ਗੁਆਂਢੀ ਦਾ ਕਹਿਣਾ ਹੈ ਕਿ ਜਦੋ ਉਹ ਸਵੇਰੇ ਸੈਰ ਕਰਨ ਨਿਕਲੇ ਤਾ ਉਹਨਾਂ ਨੇ ਮੌਕੇ ‘ਤੇ ਪ੍ਰਾਪਰਟੀ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਇੱਕ ਐਂਬੂਲੈਂਸ ਪਹੁੰਚੀ ਹੋਈ ਵੇਖੀ ਪੁਲਿਸ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਰਾਤ ਭਰ ਕੁਝ ਨਹੀਂ ਸੁਣਿਆ।