ਆਕਲੈਂਡ(ਬਲਜਿੰਦਰ ਰੰਧਾਵਾ)ਬੀਤੇ ਦਿਨੀਂ ਬਾਲੀ ਤੋਂ ਆਕਲੈਂਡ ਆ ਏਅਰ ਨਿਊਜੀਲੈਂਡ ਫਲਾਈਟ ਵਿੱਚ ਟਰਬੂਲੈਂਸ ਦੌਰਾਨ ਫਲਾਈਟ ਵਿੱਚ ਯਾਤਰਾ ਕਰ ਰਹੇ ਇੱਕ ਯਾਤਰੀ ਦੀ ਲੱਤ ਟੁੱਟਣ ਦੀ ਖਬਰ ਹੈ।ਦੱਸਿਆ ਜਾ ਰਿਹਾ ਹੈ ਕਿ ਜਦੋ ਇਹ ਹਾਦਸਾ ਵਾਪਰਿਆ ਸੀ ਉਸ ਟਾਇਮ ਚੰਗੀ ਕਿਸਮਤ ਨੂੰ ਜਹਾਜ ਵਿੱਚ ਇੱਕ ਡਾਕਟਰ ਮੌਜੂਦ ਸੀ ਜਿਸ ਵੱਲੋਂ ਮਰੀਜ਼ ਨੂੰ ਮੁਢਲੀ ਸਹਾਇਤਾ ਦਿੱਤੀ ਗਈ ਅਤੇ ਜਹਾਜ ਦੇ ਲੈਂਡ ਕਰਨ ਤੋਂ ਬਾਅਦ ਵਿਅਕਤੀ ਨੂੰ ਮਿਡਲਮੋਰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।