Home » ਕਾਂਗਰਸ ਨੇ ਲੋਕ ਸਭਾ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, ਪੰਜਾਬ-ਬਿਹਾਰ ਦੇ 7 ਨਾਮ ਸ਼ਾਮਿਲ…
Home Page News India India News

ਕਾਂਗਰਸ ਨੇ ਲੋਕ ਸਭਾ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, ਪੰਜਾਬ-ਬਿਹਾਰ ਦੇ 7 ਨਾਮ ਸ਼ਾਮਿਲ…

Spread the news


ਕਾਂਗਰਸ ਨੇ ਪੰਜਾਬ ਵਿੱਚ ਲੋਕ ਸਭਾ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਵਿੱਚ 2 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਹੁਸ਼ਿਆਰਪੁਰ ਤੋਂ ਯਾਮਿਨੀ ਗੋਮਰ ਅਤੇ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਨੂੰ ਟਿਕਟ ਦਿੱਤੀ ਗਈ ਹੈ।ਦੱਸ ਦਈਏ ਕਿ ਕਾਂਗਰਸ ਨੇ ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਦੀ ਟਿਕਟ ਰੱਦ ਕਰ ਦਿੱਤੀ ਹੈ।

ਨਾਲ ਹੀ ਬਿਹਾਰ ਦੇ 5 ਨਾਮ ਹਨ। ਪੱਛਮੀ ਚੰਪਾਰਨ ਤੋਂ ਮਦਨ ਮੋਹਨ ਤਿਵਾਰੀ, ਮੁਜ਼ੱਫਰਪੁਰ ਤੋਂ ਅਜੈ ਨਿਸ਼ਾਦ, ਮਹਾਰਾਜਗੰਜ ਤੋਂ ਆਕਾਸ਼ ਪ੍ਰਸਾਦ ਸਿੰਘ, ਸਮਸਤੀਪੁਰ ਤੋਂ ਸੰਨੀ ਹਜ਼ਾਰੀ ਅਤੇ ਸਾਸਾਰਾਮ ਤੋਂ ਮਨੋਜ ਕੁਮਾਰ ਨੂੰ ਟਿਕਟ ਦਿੱਤੀ ਗਈ ਹੈ।