Home » ਹੁਣ ਮੈਨੂਰੇਵਾ ‘ਚ ਚੋਰਾਂ ਨੇ ਲੁੱਟਿਆ Z ਸਰਵਿਸ ਸਟੇਸ਼ਨ…
Home Page News • New Zealand Local News • NewZealand

ਹੁਣ ਮੈਨੂਰੇਵਾ ‘ਚ ਚੋਰਾਂ ਨੇ ਲੁੱਟਿਆ Z ਸਰਵਿਸ ਸਟੇਸ਼ਨ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਕਾਉਂਟੀਜ਼ ਮੈਨੂਕਾਉ ਪੁਲਿਸ ਬੀਤੀ ਰਾਤ ਮੈਨੂਰੇਵਾ ਵਿੱਚ ਇੱਕ Z ਸਰਵਿਸ ਸਟੇਸ਼ਨ ‘ਤੇ ਹੋਈ ਇੱਕ ਭਿਆਨਕ ਲੁੱਟ ਦੀ ਜਾਂਚ ਕਰ ਰਹੀ ਹੈ।ਪੁਲਿਸ ਰਾਤ 10 ਵਜੇ ਦੇ ਕਰੀਬ ਬ੍ਰਾਊਨਜ਼ ਰੋਡ ਅਤੇ ਰੋਸਕਾਮਨ ਰੋਡ ਦੇ ਕੋਨੇ ਨਜ਼ਦੀਕ ਸਥਿਤ ਸਰਵਿਸ ਸਟੇਸ਼ਨ ‘ਤੇ ਪਹੁੰਚੀ ਪੁਲਿਸ ਵੱਲੋਂ ਇਲਾਕੇ ਦੀ ਕਈ ਘੰਟਿਆਂ ਤੱਕ ਘੇਰਾਬੰਦੀ ਕੀਤੀ ਗਈ।ਡਕੈਤੀ ਵਿੱਚ ਸ਼ਾਮਲ ਮੰਨੇ ਜਾਂਦੇ ਦੋ ਨਜਦੀਕੀ ਇੱਕ ਪਾਰਕ ਤੋ ਬਰਾਮਦ ਕੀਤੇ ਗਏ ਦੱਸੇ ਜਾ ਰਹੇ ਹਨ ਅਤੇ ਇਸ ਤੋ ਇਲਾਵਾ ਮੰਨਿਆ ਜਾ ਰਿਹਾ ਹੈ ਕਿ ਪੁਲਿਸ ਤੀਜੇ ਵਾਹਨ ਦੀ ਭਾਲ ਕਰ ਰਹੀ ਹੈ।ਇਸ ਘਟਨਾ ਵਿੱਚ ਹੋਏ ਨੁਕਸਾਨ ਅਤੇ ਜਾ ਕੋਈ ਪੁਲਿਸ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ ਇਸ ਬਾਰੇ ਪੁਲਿਸ ਦੀ ਟਿੱਪਣੀ ਉਡੀਕ ਕੀਤੀ ਜਾ ਰਹੀ ਹੈ।