Home » ਮੈਨੁਰੇਵਾ ‘ਚ ਇੱਕ ਘਰ ਨੂੰ ਲੱਗੀ ਭਿਆਨਕ ਅੱਗ,ਦੋ ਲੋਕਾਂ ਦੀ ਹੋਈ ਮੌਤ…
Home Page News • New Zealand Local News • NewZealand

ਮੈਨੁਰੇਵਾ ‘ਚ ਇੱਕ ਘਰ ਨੂੰ ਲੱਗੀ ਭਿਆਨਕ ਅੱਗ,ਦੋ ਲੋਕਾਂ ਦੀ ਹੋਈ ਮੌਤ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਦੱਖਣੀ ਆਕਲੈਂਡ ਦੇ ਹਿੱਲਪਾਰਕ(ਮੈਨੁਰੇਵਾ) ਵਿੱਚ ਇੱਕ ਘਰ ਨੂੰ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਤੀਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।ਫਾਇਰ ਐਂਡ ਐਮਰਜੈਂਸੀ ਨੇ ਕਿਹਾ ਕਿ ਉਹਨਾਂ ਨੂੰ ਸਵੇਰੇ 7 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਫਰੈਸ਼ਨੀ ਪਲੇਸ Freshney Place ਵਿੱਚ ਇੱਕ ਘਰ ਵਿੱਚ ਅੱਗ ਲੱਗਣ ਬਾਰੇ ਸੂਚਿਤ ਕੀਤਾ ਗਿਆ ਸੀ।ਇਸ ਦੇ ਨਾਲ ਹੀ ਪੁਲਿਸ ਅਤੇ ਸੇਂਟ ਜੌਹਨ ਵੀ ਮੌਕੇ ‘ਤੇ ਪਹੁੰਚੇ ਸੇਂਟ ਜੌਹਨ ਨੇ ਕਿਹਾ ਕਿ ਇੱਕ ਮਰੀਜ਼ ਨੂੰ ਗੰਭੀਰ ਹਾਲਤ ਵਿੱਚ ਮਿਡਲਮੋਰ ਹਸਪਤਾਲ ਲਿਜਾਇਆ ਗਿਆ।ਅੱਗ ਲੱਗਣ ਦੇ ਕਾਰਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ।