Home » ਨਿਊਜ਼ੀਲੈਂਡ ਛੱਡ ਕੇ ਜਾਣ ਵਾਲੇ ਕੀਵੀਆਂ ਦੀ ਗਿਣਤੀ ਵਿੱਚ ਹੋਇਆ ਰਿਕਾਰਡਤੌੜ ਵਾਧਾ….
Home Page News • New Zealand Local News • NewZealand • Travel • World

ਨਿਊਜ਼ੀਲੈਂਡ ਛੱਡ ਕੇ ਜਾਣ ਵਾਲੇ ਕੀਵੀਆਂ ਦੀ ਗਿਣਤੀ ਵਿੱਚ ਹੋਇਆ ਰਿਕਾਰਡਤੌੜ ਵਾਧਾ….

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ਛੱਡ ਕੇ ਜਾਣ ਵਾਲੇ ਕੀਵੀ ਨਾਗਰਿਕਾਂ ਦੀ ਗਿਣਤੀ ਵਿੱਚ ਹੁਣ ਤੱਕ ਦਾ ਸਭ ਤੋ ਰਿਕਾਰਡ ਦਾ ਵਾਧਾ ਨੋਟ ਕੀਤਾ ਗਿਆ ਹੈ।ਸਟੈਟਸ NZ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਮਾਰਚ 2024 ਨੂੰ ਖਤਮ ਹੋਏ ਸਾਲ ਵਿੱਚ, 52,500 ਨਿਊਜ਼ੀਲੈਂਡ ਦੇ ਨਾਗਰਿਕਾਂ ਨੇ ਪਰਵਾਸ ਕੀਤਾ ਹੈ।
ਆਬਾਦੀ ਸੂਚਕ ਪ੍ਰਬੰਧਕ ਤਹਿਸੀਨ ਇਸਲਾਮ ਨੇ ਕਿਹਾ, “ਇਹ ਪਹਿਲੀ ਵਾਰ ਹੈ ਜਦੋਂ ਨਿਊਜ਼ੀਲੈਂਡ ਦੇ ਨਾਗਰਿਕਾਂ ਦਾ ਸਾਲਾਨਾ ਸ਼ੁੱਧ ਪਰਵਾਸ ਨੁਕਸਾਨ 50,000 ਤੋਂ ਵੱਧ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਜਿਆਦਾ ਗਿਣਤੀ ਨਿਊਜ਼ੀਲੈਂਡ ਛੱਡ ਆਸਟ੍ਰੇਲੀਆ ਨੂੰ ਜਾਣ ਵਾਲੀਆਂ ਦਾ ਰਿਕਾਰਡ ਕੀਤੀ ਗਈ ਹੈ।