ਥਾਣਾ ਜੁਲਕਾਂ ਅਧੀਨ ਆਉਂਦੇ ਪਿੰਡ ਤਾਸਲਪੁਰ ਦੀਆਂ ਤਿੰਨ ਲੜਕੀਆਂ ਦੀ ਮੰਦਰ ਦੇ ਗੇਟ ਦੀ ਸਲੈਬ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਲੜਕੀਆਂ ਦੀ ਪਛਾਣ ਪਿੰਡ ਤਾਸਲਪੁਰ ਵਾਸੀ ਪਰਵਿੰਦਰ ਕੌਰ (21), ਸਿਮਰਨਜੀਤ ਕੌਰ (18) ਤੇ ਮਨੀਸ਼ਾ (18) ਵਜੋਂ ਹੋਈ ਹੈ। ਇਹ ਤਿੰਨੇ ਨੌਕਰੀ ਦੀ ਭਾਲ ’ਚ ਫਾਰਮ ਭਰਨ ਲਈ ਪਿੰਡ ਦੇ ਨਾਲ ਲਗਦੇ ਹਰਿਆਣਾ ਦੇ ਕਸਬਾ ਨਨਿਓਲਾ ਵਿਖੇ ਆਈਆਂ ਹੋਈਆਂ ਸਨ। ਬੀਤੇ ਦਿਨ ਦੁਪਹਿਰ 12.30 ਕੁ ਵਜੇ ਕੜਕਦੀ ਧੁੱਪ ਹੋਣ ਕਰਕੇ ਇਹ ਤਿੰਨੇ ਲੜਕੀਆਂ ਨਨਿਓਲਾ ਦੇ ਮੰਦਰ ਦੇ ਗੇਟ ਦੀ ਛਾਂ ਹੇਠ ਬੈਠ ਗਈਆਂ ਪਰ ਕੁਝ ਦੇਰ ਬਾਅਦ ਗੇਟ ਦੀ ਸਲੈਬ ਇਨ੍ਹਾਂ ਲੜਕੀਆਂ ਉੱਪਰ ਡਿੱਗ ਗਈ। ਤਿੰਨੇ ਲੜਕੀਆਂ ਇਸ ਸਲੈਬ ਥੱਲੇ ਦੱਬੀਆਂ ਗਈਆਂ। ਇਨ੍ਹਾਂ ਵਿਚੋਂ ਦੋ ਲੜਕੀਆਂ ਦੀ ਮੌਕੇ ’ਤੇ ਹੀ ਮੌਤ ਗਈ ਅਤੇ ਇਕ ਲੜਕੀ ਨੂੰ ਪਹਿਲਾਂ ਅੰਬਾਲਾ ਦੇ ਹਸਪਤਾਲ ਵਿਚ ਲਿਜਾਇਆ ਗਿਆ। ਇਸ ਤੋਂ ਬਾਅਦ ਇਸ ਲੜਕੀ ਨੂੰ ਸੈਕਟਰ 21 ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ, ਜਿੱਥੇ ਇਸ ਲੜਕੀ ਦੀ ਵੀ ਮੌਤ ਹੋ ਗਈ।
ਮੰਦਰ ਦੇ ਗੇਟ ਦੀ ਸਲੈਬ ਡਿੱਗਣ ਕਾਰਨ ਤਿੰਨ ਲੜਕੀਆਂ ਦੀ ਮੌ.ਤ…
May 15, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,674
- India5,079
- India Entertainment129
- India News3,258
- India Sports227
- KHABAR TE NAZAR3
- LIFE66
- Movies48
- Music84
- New Zealand Local News2,931
- NewZealand3,251
- Punjabi Articules7
- Religion1,107
- Sports216
- Sports214
- Technology32
- Travel55
- Uncategorized56
- World2,327
- World News1,943
- World Sports206












