Home » ਅਮਰੀਕਾ ‘ਚ ਭਾਰਤੀ ਮੂਲ ਦੀ ਔਰਤ ਬਣੀ ਜੱਜ…
Home Page News India India News

ਅਮਰੀਕਾ ‘ਚ ਭਾਰਤੀ ਮੂਲ ਦੀ ਔਰਤ ਬਣੀ ਜੱਜ…

Spread the news

ਬੀਤੇਂ ਦਿਨ ਭਾਰਤੀ-ਅਮਰੀਕੀ ਤੇਲਗੂ ਮਹਿਲਾ ਜਯਾ ਬਡਿਗਾ ਨੂੰ ਅਮਰੀਕਾ ਵਿੱਚ ਇੱਕ ਦੁਰਲੱਭ ਸਨਮਾਨ ਮਿਲਿਆ ਹੈ। ਉਸ ਨੂੰ  ਕੈਲੀਫੋਰਨੀਆ ਵਿੱਚ ਸੈਕਰਾਮੈਂਟੋ ਕਾਉਂਟੀ ਸੁਪੀਰੀਅਰ ਕੋਰਟ ਦੀ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ। ਇਸ ਨਾਲ ਉਹ ਕੈਲੀਫੋਰਨੀਆ ਵਿੱਚ ਜੱਜ ਦੀ ਡਿਊਟੀ ਸੰਭਾਲਣ ਵਾਲੀ  ਤੇਲਗੂ ਰਾਜ ਦੀ ਪਹਿਲੀ ਮਹਿਲਾ ਹੈ। ਜੋ ਸੰਨ 2022 ਤੋਂ, ਉਹ ਉਸੇ ਅਦਾਲਤ ਵਿੱਚ ਇੱਕ ਕਮਿਸ਼ਨਰ ਵਜੋਂ ਜਾਰੀ ਹੈ। ਜਯਾ ਬਡਿਗਾ ਭਾਰਤ ਦੇ ਆਧਾਰ ਪ੍ਰਦੇਸ਼ ਰਾਜ ਦੇ ਸ਼ਹਿਰ ਵਿਜੇਵਾੜਾ ਤੋਂ ਹੈ। ਅਤੇ ਹੈਦਰਾਬਾਦ ਤੋਂ ਆਪਣੀ ਉਸ ਨੇ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਬਾਅਦ ਵਿੱਚ, ਉਹ ਅਮਰੀਕਾ ਚਲੀ ਗਈ ਅਤੇ ਬੋਸਟਨ ਯੂਨੀਵਰਸਿਟੀ ਵਿੱਚ ਆਪਣੀ ਐਮ.ਏ. ਉਸ ਤੋਂ ਬਾਅਦ, ਉਸ ਨੇ  ਸਾਂਤਾ ਕਲਾਰਾ ਯੂਨੀਵਰਸਿਟੀ ਤੋਂ ਆਪਣੀ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। 2009 ਵਿੱਚ ਅਮਰੀਕਾ ਦੇ ਕੈਲੀਫੋਰਨੀਆ ਚ’ ਉਸ ਨੇ ਸਟੇਟ ਬਾਰ ਦੀ ਪ੍ਰੀਖਿਆ ਪਾਸ ਕੀਤੀ।10 ਸਾਲਾਂ ਤੋਂ ਪ੍ਰਾਈਵੇਟ ਪ੍ਰੈਕਟਿਸ ਵਿੱਚ ਕਾਨੂੰਨ ਦਾ ਅਭਿਆਸ ਕੀਤਾ  ਹੈ।ਅਤੇ  ਸਕੂਲ ਆਫ਼ ਲਾਅ ਵਿੱਚ ਲੈਕਚਰਾਰ ਵਜੋਂ ਵੀ ਕੰਮ ਕੀਤਾ ਹੈ।  22 May, 2024