Home » ਸਵੇਰ-ਸਾਰ ਆਕਲੈਂਡ ਦੇ ਬੀਚਲੈਂਡਜ਼ ‘ਤੇ ਕਈ ਵਾਹਨਾਂ ਵਿਚਕਾਰ ਵਾਪਰਿਆ ਹਾਦਸਾ…
Home Page News New Zealand Local News NewZealand

ਸਵੇਰ-ਸਾਰ ਆਕਲੈਂਡ ਦੇ ਬੀਚਲੈਂਡਜ਼ ‘ਤੇ ਕਈ ਵਾਹਨਾਂ ਵਿਚਕਾਰ ਵਾਪਰਿਆ ਹਾਦਸਾ…

Spread the news

ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਦੇ ਬੀਚਲੈਂਡਜ਼ ਵਿੱਚ ਅੱਜ ਸਵੇਰੇ ਕਈ ਵਾਹਨ ਵਿਚਕਾਰ ਵਾਪਰੇ ਹੋਏ ਹਾਦਸੇ ਤੋ ਬਾਅਦ ਮੌਕੇ ‘ਤੇ ਵੱਡੀ ਗਿਣਤੀ ਵਿੱਚ ਐਮਰਜੈਂਸੀ ਸੇਵਾਵਾਂ ਪਹੁੰਚੀਆਂ।ਵਿਟਫੋਰਡ-ਮਰੇਤਾਈ ਰੋਡ ‘ਤੇ ਹੋਏ ਹਾਦਸੇ ਦੀ ਸੂਚਨਾ ਅੱਜ ਸਵੇਰੇ 6.30 ਵਜੇ ਦੇ ਕਰੀਬ ਪੁਲਿਸ ਨੂੰ ਦਿੱਤੀ ਗਈ ਸੀ।ਪੁਲਿਸ ਨੇ ਕਿਹਾ, “ਸੜਕ ਦੇ ਇੱਕ ਹਿੱਸੇ ਨੂੰ ਰੋਕਿਆ ਗਿਆ ਹੈ ਜਦੋਂ ਕਿ ਐਮਰਜੈਂਸੀ ਸੇਵਾਵਾਂ ਘਟਨਾ ਸਥਾਨ ‘ਤੇ ਹਨ। ਪੁਲਿਸ ਨੇ ਕਿਹਾ ਕਿ ਸ਼ੁਰੂਆਤੀ ਸੰਕੇਤਾਂ ਤੋਂ ਪਤਾ ਚੱਲਦਾ ਹੈ ਕਿ ਕੁੱਝ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।ਗੰਭੀਰ ਕਰੈਸ਼ ਯੂਨਿਟ ਦੀ ਟੀਮ ਹਾਦਸੇ ਦੀ ਜਾਂਚ ਕਰ ਰਹੀ ਹੈ।