Home » ਬਦਰੀਨਾਥ ਤੇ ਹੇਮਕੁੰਟ ਯਾਤਰਾ ਦੌਰਾਨ ਹਾਰਟ ਅਟੈਕ ਨਾਲ ਪੰਜਾਬੀ ਸਮੇਤ 3 ਤੀਰਥ ਯਾਤਰੀਆਂ ਦੀ ਮੌ.ਤ…
Home Page News India India News

ਬਦਰੀਨਾਥ ਤੇ ਹੇਮਕੁੰਟ ਯਾਤਰਾ ਦੌਰਾਨ ਹਾਰਟ ਅਟੈਕ ਨਾਲ ਪੰਜਾਬੀ ਸਮੇਤ 3 ਤੀਰਥ ਯਾਤਰੀਆਂ ਦੀ ਮੌ.ਤ…

Spread the news

ਬਦਰੀਨਾਥ ਧਾਮ ਤੇ ਹੇਮਕੁੰਟ ਸਾਹਿਬ ਦੀ ਯਾਤਰਾ ’ਤੇ ਆਏ ਤਿੰਨ ਤੀਰਥ ਯਾਤਰੀਆਂ ਦੀ ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਨਾਲ ਹੀ ਦੋਵਾਂ ਧਾਰਮਿਕ ਸਥਾਨਾਂ ’ਤੇ ਦਿਲ ਦਾ ਦੌਰਾ ਪੈਣ ਨਾਲ ਮਰਨ ਵਾਲਿਆਂ ਦੀ ਗਿਣਤੀ 42 ਤੱਕ ਪੁੱਜ ਚੁੱਕੀ ਹੈ। ਜਾਣਕਾਰੀ ਮੁਤਾਬਕ ਪਰਿਵਾਰ ਦੇ ਨਾਲ ਬਦਰੀਨਾਥ ਦਰਸ਼ਨ ਲਈ ਆਈ ਖੰਡਵਾ (ਮੱਧ ਪ੍ਰਦੇਸ਼) ਨਿਵਾਸੀ ਚੰਦਰਲੇਖਾ (71), ਹੇਮਕੁੰਟ ਸਾਹਿਬ ਦੀ ਯਾਤਰਾ ’ਤੇ ਆਏ ਪੰਜਾਬ ਨਿਵਾਸੀ ਸੁਖਮਨ ਸਿੰਘ ਪਾਲ (26) ਤੇ ਬਦਰੀਨਾਥ ਧਾਮ ਜਾ ਰਹੀ ਆਂਧਰਾ ਪ੍ਰਦੇਸ਼ ਦੀ ਲਕਸ਼ਮੀ (60) ਮਰਨ ਵਾਲਿਆਂ ’ਚ ਸ਼ਾਮਲ ਹਨ।