Home » ਕੀ ਹੋ ਰਿਹਾ ਹੈ ਨਿਊਜ਼ੀਲੈਂਡ ਨੂੰ ਹੁਣ ਘਰ ਵਿੱਚ ਵੜ ਬਜ਼ੁਰਗ ਔਰਤ ‘ਤੇ ਕੀਤਾ ਗਿਆ ਹਮਲਾਂ….
Home Page News New Zealand Local News NewZealand

ਕੀ ਹੋ ਰਿਹਾ ਹੈ ਨਿਊਜ਼ੀਲੈਂਡ ਨੂੰ ਹੁਣ ਘਰ ਵਿੱਚ ਵੜ ਬਜ਼ੁਰਗ ਔਰਤ ‘ਤੇ ਕੀਤਾ ਗਿਆ ਹਮਲਾਂ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਪੱਛਮੀ ਆਕਲੈਂਡ ‘ਚ ਇੱਕ 80 ਸਾਲਾਂ ਔਰਤ ਉਸ ਸਮੇਂ ਗੰਭੀਰ ਜ਼ਖਮੀ ਹੋ ਗਈ ਜਦੋਂ ਇੱਕ ਵਿਅਕਤੀ ਨੇ ਉਸਦੇ ਵੈਸਟ ਆਕਲੈਂਡ ਦੇ ਘਰ ਵਿੱਚ ਦਾਖਲ ਹੋ ਕੇ ਉਸਦੀ ਕੁੱਟਮਾਰ ਕੀਤੀ।ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 2:20 ਵਜੇ ਦੇ ਆਸਪਾਸ ਹੈਂਡਰਸਨ ਦੇ ਡੇਲਵੁੱਡ ਐਵੇਨਿਊ ਦੇ ਪਤੇ ‘ਤੇ ਇੱਕ ਭਿਆਨਕ ਚੋਰੀ ਦੀ ਘਟਨਾ ਸਬੰਧੀ ਸੂਚਨਾ ਮਿਲੀ ਸੀ।ਉਨ੍ਹਾਂ ਨੇ ਕਿਹਾ ਕਿ ਬਜ਼ੁਰਗ ਔਰਤ ਜੋ ਘਰ ਵਿਚ ਇਕੱਲੀ ਸੀ ‘ਤੇ ਉਸ ‘ਤੇ ਹਮਲਾ ਕੀਤਾ ਗਿਆ ਅਤੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ।ਜ਼ਖਮੀ ਔਰਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਪੁਲਿਸ ਵੱਲੋਂ ਮੌਕੇ ‘ਤੇ ਹੈਲੀਕਾਪਟਰ ਅਤੇ ਡੌਗ ਯੂਨਿਟ ਨੂੰ ਰਵਾਨਾ ਕਰ ਦਿੱਤਾ ਗਿਆ ਸੀ ਪਰ ਹਮਲਾਵਰ ਅਜੇ ਵੀ ਫ਼ਰਾਰ ਚੱਲ ਰਿਹਾ ਹੈ।

About the author

dailykhabar

Add Comment

Click here to post a comment