Home » ਅਮਰੀਕਾ ‘ਚ ਭਾਰਤੀ ਵਿਦਿਆਰਥੀ ਦੀ ਡੁੱਬਣ ਕਾਰਨ ਹੋਈ ਮੌ.ਤ…
Home Page News • India • India News

ਅਮਰੀਕਾ ‘ਚ ਭਾਰਤੀ ਵਿਦਿਆਰਥੀ ਦੀ ਡੁੱਬਣ ਕਾਰਨ ਹੋਈ ਮੌ.ਤ…

Spread the news

ਅਮਰੀਕਾ ਦੇ ਸੂਬੇ ਮਿਸੌਰੀ ਚ’ ਇਕ  ਭਾਰਤੀ ਮੂਲ ਦੇ ਤੇਲੰਗਾਨਾ ਦੇ ਖੰਮਮ ਜ਼ਿਲ੍ਹੇ ਦੇ ਪਿੰਡ ਚਿਨਾ ਕੋਰੂਕੋਂਡੀ ਦੇ ਰਹਿਣ ਵਾਲੇ ਕਿਰਨ ਨਾਮੀਂ ਨੋਜਵਾਨ ਵਿਦਿਆਰਥੀ ਦੀ ਪਾਣੀ ਵਿੱਚ ਡੁੱਬਣ ਕਾਰਨ ਮੋਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।ਜਾਣਕਾਰੀ ਅਨੁਸਾਰ ਬੀਤੇਂ ਦਿਨ ਸ਼ਨੀਵਾਰ ਨੂੰ ਉਹ ਆਪਣੇ ਤਿੰਨ ਦੋਸਤਾਂ ਦੇ ਨਾਲ ਸੈਂਡ ਹਿਲਸ ਟਾਊਨ ‘ਚ ਤੈਰਾਕੀ ਕਰਨ ਗਿਆ ਸੀ।ਅਤੇ ਬਦਕਿਸਮਤੀ ਨਾਲ, ਕਿਰਨ ਨੂੰ ਤੈਰਨਾ ਨਹੀਂ ਸੀ ਆਉਂਦਾ, ਅਤੇ ਉਸ ਦੇ  ਦੋਸਤਾਂ ਵੱਲੋਂ ਉਸ ਨੂੰ  ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਡੂੰਘੇ ਪਾਣੀ ਵਿੱਚ ਡੁੱਬ ਗਿਆ।ਅਤੇ ਉਸ ਦੀ ਮੋਤ ਹੋ ਗਈ ਕਿਰਨ ਨਵੰਬਰ 2023 ਵਿੱਚ ਅਮਰੀਕਾ ਆਇਆ ਸੀ ਅਤੇ ਸੈਂਡਹਿਲਸ ਟਾਊਨ ਵਿੱਚ ਆਪਣੀ ਐਮਐਸ ਦੀ ਡਿਗਰੀ ਕਰ ਰਿਹਾ ਸੀ।ਕਿਰਨ ਦੇ ਪਿਤਾ ਦਾ  ਕੁਝ ਸਮੇਂ ਪਹਿਲੇ ਦਿਹਾਂਤ ਹੋ ਗਿਆ ਸੀ, ਅਤੇ ਉਸ ਦੀ  ਮਾਂ ਇਸ ਸਮੇਂ ਹੈਦਰਾਬਾਦ ਵਿੱਚ ਰਹਿੰਦੀ ਹੈ। ਉਸ ਦੇ ਦਾਦਾ, ਕ੍ਰਿਸ਼ਨਾਮੂਰਤੀ ਰਾਜੂ, ਕਿਰਨ ਦੀਆਂ ਜ਼ਿੰਮੇਵਾਰੀਆਂ ਸੰਭਾਲ ਰਹੇ ਸਨ ਅਤੇ ਉਸ ਦੀ ਪੜ੍ਹਾਈ ਅਤੇ ਅਮਰੀਕਾ ਦੀ ਯਾਤਰਾ ਦਾ ਸਮਰਥਨ ਕਰਦੇ ਸਨ।  02 July, 2024