Home » ਆਸਟ੍ਰੇਲੀਆ ਤੋਂ ਪਰਤ ਰਹੀ 24 ਸਾਲਾ ਪੰਜਾਬਣ ਦੀ ਜਹਾਜ਼ ’ਚ ਮੌ.ਤ…
Home Page News • India • India News • World • World News

ਆਸਟ੍ਰੇਲੀਆ ਤੋਂ ਪਰਤ ਰਹੀ 24 ਸਾਲਾ ਪੰਜਾਬਣ ਦੀ ਜਹਾਜ਼ ’ਚ ਮੌ.ਤ…

Spread the news

ਇਕ ਪੰਜਾਬੀ ਲੜਕੀ ਮਨਪ੍ਰੀਤ ਕੌਰ ਦੀ ਹਵਾਈ ਜਹਾਜ਼ ’ਚ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਭਾਰਤ ਆ ਰਹੀ ਸੀ। ਉਸ ਦੀ ਇਕ ਦੋਸਤ ਮੁਤਾਬਕ, 24 ਸਾਲਾ ਵਿਦਿਆਰਥਣ ਦੀ ਕਥਿਤ ਤੌਰ ’ਤੇ ਹਵਾਈ ਅੱਡੇ ’ਤੇ ਤਬੀਅਤ ਖ਼ਰਾਬ ਹੋ ਗਈ ਪਰ ਬਿਨਾਂ ਕਿਸੇ ਸਪਸ਼ਟ ਸਮੱਸਿਆ ਦੇ ਉਹ ਉਡਾਣ ’ਚ ਚੜ੍ਹ ਗਈ। ਜਦੋਂ ਉਸ ਨੇ ਆਪਣੀ ਸੀਟ ਬੈਲਟ ਬੰਨ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਡਿੱਗ ਗਈ ਤੇ ਤੁਰੰਤ ਉਸ ਦੀ ਮੌਤ ਹੋ ਗਈ। ਇਹ ਘਟਨਾ 20 ਜੂਨ ਦੀ ਹੈ ਜਦੋਂ ਉਹ ਮੈਲਬੌਰਨ ਤੋਂ ਦਿੱਲੀ ਲਈ ਕਵਾਂਟਸ ਫਲਾਈਟ ’ਚ ਸਵਾਰ ਹੋਈ ਸੀ। ਖ਼ਬਰਾਂ ਮੁਤਾਬਕ, ਉਹ ਚਾਰ ਸਾਲ ਬਾਅਦ ਪਰਿਵਾਰ ਨੂੰ ਮਿਲਣ ਆ ਰਹੀ ਸੀ