ਪੱਛਮੀ ਹਲਕੇ ਦੀ ਜ਼ਿਮਨੀ ਚੋਣ ਦਰਮਿਆਨ ਮੰਗਲਵਾਰ ਨੂੰ ਵੱਡੇ ਪੱਧਰ ਦਾ ਸਿਆਸੀ ਡਰਾਮਾ ਹੋਇਆ। ਅਕਾਲੀ ਦਲ ਦੇ ਬਾਗ਼ੀ ਧੜੇ ਦੀ ਹਮਾਇਤ ਹਾਸਲ ਅਕਾਲੀ ਉਮੀਦਵਾਰ ਸੁਰਜੀਤ ਕੌਰ ਪਰਿਵਾਰ ਸਮੇਤ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਕਬੂਲਦੇ ਹੋਏ ‘ਆਪ’ ’ਚ ਸ਼ਾਮਲ ਹੋ ਗਈ ਪਰ ਰਾਤ ਨੂੰ ਉਸ ਨੇ ਮੁੜ ਅਕਾਲੀ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ।ਇਸ ਸਿਆਸੀ ਡਰਾਮੇ ਨੇ ਜਿੱਥੇ ਉਨ੍ਹਾਂ ਦੇ ‘ਆਪ’ ਸ਼ਾਮਲ ਹੋਣ ਨਾਲ ਅਕਾਲੀ ਦਲ ਦੇ ਦੋਵਾਂ ਧੜਿਆ ਨੂੰ ਹੈਰਾਨ-ਪਰੇਸ਼ਾਨ ਕਰ ਦਿੱਤਾ ਸੀ, ਉਥੇ ਹੀ ਰਾਤ ਨੂੰ ਮੁੜ ਅਕਾਲੀ ਦਲ ਦੇ ਬਾਗ਼ੀ ਧੜੇ ਨਾਲ ਬੈਠ ਕੇ ਤੱਕੜੀ ਦੇ ਨਿਸ਼ਾਨ ਚੋਣ ਲੜਨ ਦਾ ਕਹਿ ਕੇ ਇਕ ਵਾਰ ਅਕਾਲੀ ਦਲ ਦੇ ਆਗੂਆ ਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸੱਤਾਧਾਰੀ ਧਿਰ ਦੇ ਆਗੂਆ ਨੂੰ ਵੀ ਹੈਰਾਨੀਜਨਕ ਸਿਆਸੀ ਝਟਕਾ ਦਿੱਤਾ।ਮੁੱਖ ਮੰਤਰੀ ਭਗਵੰਤ ਮਾਨ ਨੇ ਬੀਬੀ ਸੁਰਜੀਤ ਕੌਰ ਨੂੰ ਪਾਰਟੀ ’ਚ ਸ਼ਾਮਲ ਕਰਨ ਮੌਕੇ ਪਰਿਵਾਰ ਦੇ ਸਿਆਸੀ ਪਿਛੋਕੜ ਦੀ ਰੱਜ ਕੇ ਸ਼ਲਾਘਾ ਕੀਤੀ ਪਰ ਉਨ੍ਹਾਂ ਦੇ ਮੁੜ ਅਕਾਲੀ ਬਣਨ ਨਾਲ ਸੱਤਾ ਧਿਰ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਸੁਰਜੀਤ ਕੌਰ ਨਾਲ ਸਵਾਗਤੀ ਪ੍ਰੈੱਸ ਕਾਨਫਰੰਸ ਕਰਨ ਵਾਲੇ ‘ਆਪ’ ਆਗੂ ਵੀ ਇਸ ਵਰਤਾਰੇ ਤੋਂ ਹੈਰਾਨ ਹੋ ਰਹੇ ਹਨ।
ਆਪ’ ’ਚ ਸ਼ਾਮਲ ਹੋਈ ਅਕਾਲੀ ਉਮੀਦਵਾਰ ਸੁਰਜੀਤ ਕੌਰ ਰਾਤ ਨੂੰ ਮੁੜ ਬਾਗ਼ੀ ਧੜੇ ’ਚ ਪਰਤੀ…
July 3, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,615
- India5,050
- India Entertainment129
- India News3,246
- India Sports227
- KHABAR TE NAZAR3
- LIFE66
- Movies48
- Music84
- New Zealand Local News2,903
- NewZealand3,222
- Punjabi Articules7
- Religion1,101
- Sports216
- Sports214
- Technology32
- Travel55
- Uncategorized56
- World2,313
- World News1,934
- World Sports206












