Home » ਪਾਪਾਕੁਰਾ ‘ਚ ਵਿਅਕਤੀ ‘ਤੇ ਹੋਇਆ ਚਾਕੂ ਨਾਲ ਹੋਇਆ ਹਮਲਾ,ਪੁਲਿਸ ਹਮਲਾਵਾਰ ਦੀ ਕਰ ਰਹੀ ਹੈ ਭਾਲ….
Home Page News New Zealand Local News NewZealand

ਪਾਪਾਕੁਰਾ ‘ਚ ਵਿਅਕਤੀ ‘ਤੇ ਹੋਇਆ ਚਾਕੂ ਨਾਲ ਹੋਇਆ ਹਮਲਾ,ਪੁਲਿਸ ਹਮਲਾਵਾਰ ਦੀ ਕਰ ਰਹੀ ਹੈ ਭਾਲ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਪੁਲਿਸ ਦਾ ਕਹਿਣਾ ਹੈ ਕਿ ਬੀਤੀ ਰਾਤ ਆਕਲੈਂਡ ਦੇ ਪਾਪਾਕੁਰਾ ‘ਚ ਇੱਕ ਵਿਅਕਤੀ ‘ਤੇ ਕਥਿਤ ਤੌਰ ਤੇ ਚਾਕੂ ਦੇ ਨਾਲ ਹਮਲਾ ਹੋਇਆ ਜਿਸ ਤੋ ਬਾਅਦ ਪੀੜਤ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਐਮਰਜੈਂਸੀ ਸੇਵਾਵਾਂ ਬੀਤੀ ਰਾਤ ਲਗਭਗ 7.50 ਵਜੇ ਪਾਪਾਕੁਰਾ ਵਿੱਚ ਸਬਵੇਅ ਰੋਡ ਨੇੜੇ ਗ੍ਰੇਟ ਸਾਊਥ ਰੋਡ ‘ਤੇ ਵਾਪਰੀ ਘਟਨਾ ਸਥਾਨ ‘ਤੇ ਪਹੁੰਚੀਆਂ।ਪੁਲਿਸ ਵੱਲੋਂ ਰਾਤ ਇੱਕ ਸੀਨ ਦੀ ਜਾਂਚ ਕੀਤੀ ਗਈ ਹੈ ਅਤੇ ਪੁਲਿਸ ਜ਼ਿੰਮੇਵਾਰ ਲੋਕਾਂ ਦਾ ਪਤਾ ਲਗਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ।ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇਣ ਲਈ 105 ‘ਤੇ ਕਾਲ ਕਰਕੇ ਜਾਂ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਸੀ।