Home » ਓਨੀਹੰਗਾ ‘ਚ ਜਿਊਲਰੀ ਸਟੋਰ ਲੁੱਟਣ ਵਾਲੇ ਪੁਲਿਸ ਨੇ ਕੀਤੇ ਕਾਬੂ…
Home Page News New Zealand Local News NewZealand

ਓਨੀਹੰਗਾ ‘ਚ ਜਿਊਲਰੀ ਸਟੋਰ ਲੁੱਟਣ ਵਾਲੇ ਪੁਲਿਸ ਨੇ ਕੀਤੇ ਕਾਬੂ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ਦੇ ਓਨੀਹੰਗਾ ‘ਚ ਇੱਕ ਗਹਿਣਿਆਂ ਦੀ ਦੁਕਾਨ ਲੁੱਟਣ ਵਾਲੇ ਫ਼ਰਾਰ ਚੱਲ ਰਹੇ ਦੋ ਲੁਟੇਰੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਹਨ।ਮੰਗਲਵਾਰ ਸ਼ਾਮ ਪੁਲਿਸ ਨੂੰ ਓਨੀਹੰਗਾ ‘ਚ ਜਿਊਲਰੀ ਸਟੋਰ ‘ਤੇ ਲੁੱਟ ਮਾਮਲੇ ਸਬੰਧੀ ਸੂਚਨਾ ਮਿਲੀ ਸੀ।ਡਿਟੈਕਟਿਵ ਸੀਨੀਅਰ ਸਾਰਜੈਂਟ ਸਕਾਟ ਆਰਮਸਟ੍ਰਾਂਗ ਨੇ ਕਿਹਾ ਕਿ ਇਹ ਲੁੱਟ ਸ਼ਾਮ 4 ਵਜੇ ਹੋਈ ਅਤੇ ਗਹਿਣੇ ਦੀ “ਵੱਡੀ ਮਾਤਰਾ” ਚੋਰੀ ਹੋ ਗਈ।ਪੁਲਿਸ ਨੂੰ ਰਾਤ 10 ਵਜੇ ਦੇ ਕਰੀਬ ਕਥਿਤ ਤੌਰ ‘ਤੇ ਮੌਕੇ ਤੋਂ ਭੱਜਣ ਵਾਲੀ ਗੱਡੀ ਪਾਪਾਕੁਰਾ ਵਿੱਚ ਮਿਲੀ।ਜਿਸ ਤੇ ਹੈਲੀਕਾਪਟਰ ਰਾਹੀ ਨਿਗਾ ਰੱਖੀ ਗਈ ਇਹ ਕਾਰ ਆਕਲੈਂਡ ਦੇ ਵੱਖ-ਵੱਖ ਖੇਤਰਾਂ ਹੁੰਦੀ ਹੋਈ ਆਖਰਕਾਰ ਈਸਟ ਆਕਲੈਂਡ ‘ਚ ਰੁੱਕ ਗਈ ਜਿੱਥੇ ਪੁਲਿਸ ਨੇ 15 ਅਤੇ 17 ਸਾਲ ਦੀ ਉਮਰ ਦੇ ਜੋੜੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਇਹਨਾਂ ਦੀ ਗੱਡੀ ਵਿੱਚ ਵੱਡੀ ਮਾਤਰਾ ਵਿੱਚ ਗਹਿਣੇ ਵੀ ਬਰਾਮਦ ਕੀਤੇ ਹਨ।