Home » ਮੈਨੂਰੇਵਾ ‘ਚ ਘਰ ਨੂੰ ਲੱਗੀ ਅੱਗ,ਇੱਕ ਵਿਅਕਤੀ ਹੋਇਆਂ ਜ਼ਖਮੀ…
Home Page News New Zealand Local News NewZealand

ਮੈਨੂਰੇਵਾ ‘ਚ ਘਰ ਨੂੰ ਲੱਗੀ ਅੱਗ,ਇੱਕ ਵਿਅਕਤੀ ਹੋਇਆਂ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਦੱਖਣੀ ਆਕਲੈਂਡ ਵਿੱਚ ਅੱਜ ਸਵੇਰੇ ਇੱਕ ਘਰ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਮਾਮੂਲੀ ਰੂਪ ਵਿੱਚ ਜ਼ਖਮੀ ਹੋ ਗਿਆ ਹੈ।ਸਵੇਰੇ 11.20 ਵਜੇ ਐਮਰਜੈਂਸੀ ਸੇਵਾਵਾਂ ਨੇ ਮੈਨੂਰੇਵਾ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ।ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਬੁਲਾਰੇ ਨੇ ਦੱਸਿਆ ਕਿ ਮੌਕੇ ‘ਤੇ ਤਿੰਨ ਫਾਇਰ ਟਰੱਕ ਭੇਜੇ ਗਏ ਸਨ ਜਿਨਾਂ ਵੱਲੋਂ ਅੱਗ ‘ਤੇ ਕਾਬੂ ਪਾਇਆ। ਗਿਆ।ਸੇਂਟ ਜੌਨ ਐਂਬੂਲੈਂਸ ਨੇ ਤਿੰਨ ਵਾਹਨ, ਇੱਕ ਐਂਬੂਲੈਂਸ, ਇੱਕ ਰੈਪਿਡ ਰਿਸਪਾਂਸ ਯੂਨਿਟ ਅਤੇ ਇੱਕ ਓਪਰੇਸ਼ਨ ਮੈਨੇਜਰ ਭੇਜਿਆ।
ਉਹਨਾਂ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੈਰਾਮੈਡਿਕਸ ਨੇ ਮੌਕੇ ‘ਤੇ ਇੱਕ ਵਿਅਕਤੀ ਦਾ ਦਰਮਿਆਨੀ ਸੱਟਾਂ ਨਾਲ ਇਲਾਜ ਕੀਤਾ ਗਿਆ।