ਜਰਮਨੀ ਦੇ ਬਰਲਿਨ ਸਥਿਤ ਓਲੰਪਿਆਸਟੇਡੀਅਨ ਸਟੇਡੀਅਮ ‘ਚ ਖੇਡੇ ਗਏ ਯੂਰੋ ਕੱਪ ਦੇ ਬੇਹੱਦ ਰੋਮਾਂਚਕ ਫਾਈਨਲ ਮੁਕਾਬਲੇ ‘ਚ ਸਪੇਨ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਚੌਥੀ ਵਾਰ ਖ਼ਿਤਾਬ ‘ਤੇ ਕਬਜ਼ਾ ਕਰ ਲਿਆ ਹੈ, ਜਦਕਿ ਇੰਗਲੈਂਡ ਦੀ ਪਹਿਲੀ ਟਰਾਫ਼ੀ ਦੀ ਖੋਜ ਇਸ ਸਾਲ ਵੀ ਪੂਰੀ ਨਹੀਂ ਹੋ ਸਕੀ ਹੈ।
ਸਪੇਨ ਵੱਲੋਂ ਨਿਕੋ ਵਿਲੀਅਮਜ਼ ਨੇ 47ਵੇਂ ਮਿੰਟ ‘ਚ ਪਹਿਲਾ ਗੋਲ ਕਰ ਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ ਸੀ। ਇਸ ਤੋਂ ਬਾਅਦ ਕਾਫ਼ੀ ਦੇਰ ਤੱਕ ਦੋਵੇਂ ਟੀਮਾਂ ਗੋਲ ਲਈ ਜੱਦੋ-ਜਹਿਦ ਕਰਦੀਆਂ ਰਹੀਆਂ, ਪਰ ਗੋਲ ਨਾ ਕਰ ਸਕੀਆਂ।ਇਸ ਤੋਂ ਬਾਅਦ ਇੰਗਲੈਂਡ ਦੇ ਧਾਕੜ ਕੋਲ ਪਾਲਮਰ ਨੇ 73ਵੇਂ ਮਿੰਟ ‘ਚ ਸ਼ਾਨਦਾਰ ਗੋਲ ਕਰ ਕੇ ਟੀਮ ਨੂੰ 1-1 ਦੀ ਬਰਾਬਰੀ ‘ਤੇ ਲਿਆ ਕੇ ਖੜ੍ਹਾ ਕਰ ਦਿੱਤਾ।
ਇਹ ਸਪੇਨ ਦਾ ਪੰਜਵਾ ਯੂਰੋ ਕੱਪ ਫਾਈਨਲ ਰਿਹਾ। ਇਸ ਤੋਂ ਪਹਿਲਾਂ ਸਪੇਨ ਨੇ 1964, 2008 ਤੇ 2012 ‘ਚ ਇਸ ਖ਼ਿਤਾਬ ‘ਤੇ ਕਬਜ਼ਾ ਕੀਤਾ ਸੀ, ਜਦਕਿ 1984 ‘ਚ ਉਨ੍ਹਾਂ ਨੂੰ ਫਰਾਂਸ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।