Home » ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਨੂੰ ਮਿਲੀ ਜ਼ਮਾਨਤ…
Home Page News • India • India News

ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਨੂੰ ਮਿਲੀ ਜ਼ਮਾਨਤ…

Spread the news

ਨਸ਼ੇ ਦੇ ਮਾਮਲੇ ’ਚ ਨਿਆਇਕ ਹਿਰਾਸਤ ਪੁੱਜੇ ਸੰਸਦ ਮੈਂਬਰ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਤੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਨੂੰ ਵੀਰਵਾਰ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ। ਫਿਲੌਰ ’ਚ ਫਸਟ ਕਲਾਸ ਜੂਡੀਸ਼ੀਅਲ ਮੈਜਿਸਟ੍ਰੇਟ ਮੀਨਾਕਸ਼ੀ ਗੁਪਤਾ ਦੀ ਅਦਾਲਤ ’ਚ ਬਚਾਅ ਪੱਖ ਦੀ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਦੋਵਾਂ ਮੁਲਜ਼ਮਾਂ ਨੂੰ 50-50 ਹਜ਼ਾਰ ਦੇ ਮੁਚਲਕੇ ਭਰਨ ਤੇ ਗਾਰੰਟਰ ਲਿਆਉਣ ਦੀ ਸ਼ਰਤ ’ਤੇ ਜ਼ਮਾਨਤ ਦਿਤੀ ਗਈ। ਹਰਪ੍ਰੀਤ ਤੇ ਉਸ ਦੇ ਸਾਥੀ ਲਵਪ੍ਰੀਤ ਨੂੰ ਪੁਲਿਸ ਨੇ 11 ਜੁਲਾਈ ਨੂੰ ਫਿਲੌਰ ’ਚ ਕਾਰ ’ਚ ਨਸ਼ਾ ਕਰਦੇ ਹੋਏ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਚਾਰ ਗ੍ਰਾਮ ਆਈਸ ਬਰਾਮਦ ਕੀਤੀ ਸੀ।