Home » ਹਾਕਸ ਬੇਅ ‘ਚ ਪੁਲਿਸ ਨੂੰ ਵੇਖ ਅਸਲੇ ਸਮੇਤ ਫ਼ਰਾਰ ਹੋਇਆ ਵਿਅਕਤੀ,ਪੁਲਿਸ ਨੇ ਸਾਵਧਾਨੀ ਵਜੋਂ ਨੇੜਲੇ ਸਕੂਲਾਂ ਨੂੰ ਕੀਤਾ ਤਾਲਾਬੰਦ…
Home Page News • New Zealand Local News • NewZealand

ਹਾਕਸ ਬੇਅ ‘ਚ ਪੁਲਿਸ ਨੂੰ ਵੇਖ ਅਸਲੇ ਸਮੇਤ ਫ਼ਰਾਰ ਹੋਇਆ ਵਿਅਕਤੀ,ਪੁਲਿਸ ਨੇ ਸਾਵਧਾਨੀ ਵਜੋਂ ਨੇੜਲੇ ਸਕੂਲਾਂ ਨੂੰ ਕੀਤਾ ਤਾਲਾਬੰਦ…

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਹਾਕਸ ਬੇਅ ‘ਚ ਅੱਜ ਸਵੇਰੇ ਹਥਿਆਰਬੰਦ ਵਿਅਕਤੀ ਜੋ ਕਿ ਪੁਲਿਸ ਦੇ ਰੋਕਣ ਤੇ ਮੌਕੇ ਤੋ ਫ਼ਰਾਰ ਹੋ ਗਿਆ ਦੀ ਘਟਨਾ ਤੋ ਬਾਅਦ ਕੁੱਝ ਸਕੂਲ ਨੂੰ ਤਾਲਾਬੰਦ ਕੀਤਾ ਗਿਆ ਹੈ।ਪੁਲਿਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ ਕੈਮਬਰਲੇ ਦੇ ਉਪਨਗਰ ਵਿੱਚ ਇੱਕ ਵਾਹਨ ਨੂੰ ਰੁਕਣ ਦਾ ਸੰਕੇਤ ਦਿੱਤਾ ਗਿਆ ਪਰ ਪੁਲਿਸ ਨੂੰ ਦੇਖ ਕੇ ਡਰਾਈਵਰ ਮੌਕੇ ਤੋ ਫਰਾਰ ਹੋ ਗਿਆ ਅਤੇ ਜਿਸਦਾ ਪਿੱਛਾ ਕੀਤਾ ਜਾਣ ਦੌਰਾਨ ਉਸ ਵੱਲੋ ਦੋ ਪੁਲਿਸ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਅਤੇ ਵਾਹਨ ਨੂੰ ਛੱਡ ਅਸਲੇ ਸਮੇਤ ਪੈਦਲ ਭੱਜ ਗਿਆ।ਪੁਲਿਸ ਨੇ ਸਾਵਧਾਨ ਵਜੋਂ ਨੇੜੇ ਦੇ ਸਕੂਲਾਂ ਤਾਲਾਬੰਦੀ ਵਿੱਚ ਜਾਣ ਦੀ ਸਲਾਹ ਦਿੱਤੀ ਹੈ।