Home » ਸੰਘਣੀ ਧੁੰਦ ਕਾਰਨ ਆਕਲੈਂਡ ਏਅਰਪੋਰਟ ‘ਤੇ ਕਈ ਉਡਾਣਾਂ ਹੋਈਆ ਰੱਦ…
Home Page News • New Zealand Local News • NewZealand

ਸੰਘਣੀ ਧੁੰਦ ਕਾਰਨ ਆਕਲੈਂਡ ਏਅਰਪੋਰਟ ‘ਤੇ ਕਈ ਉਡਾਣਾਂ ਹੋਈਆ ਰੱਦ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਅੱਜ ਤੜਕੇ ਸਵੇਰ ਤੋ ਆਕਲੈਂਡ ‘ਚ ਛਾਈ ਸੰਘਣੀ ਧੁੰਦ ਕਾਰਨ ਆਕਲੈਂਡ ਹਵਾਈ ਅੱਡੇ ‘ਤੇ ਕਈ ਘਰੇਲੂ ਉਡਾਣਾਂ ਰੱਦ ਅਤੇ ਕਈ ਦੇਰੀ ਨਾਲ ਚੱਲ ਰਹੀਆਂ ਹਨ।ਧੁੰਦ ਕਾਰਨ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਨਹੀਂ ਹੋਈਆਂ।ਆਕਲੈਂਡ ਏਅਰਪੋਰਟ ਧੁੰਦ ਕਾਰਨ ਮੁਸਾਫ਼ਰਾਂ ਨੂੰ ਭਾਰੀ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ।ਮੈਟਸਰਵਿਸ ਦੇ ਮੌਸਮ ਵਿਗਿਆਨੀ ਡੋਮ ਬੈਰੀ ਨੇ ਕਿਹਾ ਅਗਲੇ ਕੁੱਝ ਦਿਨ ਆਕਲੈਂਡ ਸਮੇਤ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੇ ਅਨੁਮਾਨ ਹਨ।