Home » ਵਾਈਕਾਟੋ ‘ਚ ਹੈਲੀਕਾਪਟਰ ਦੇ ਰੋਟਰ ਵਿੱਚ ਰੱਸੀ ਫਸਣ ਕਾਰਨ ਇੱਕ ਵਿਅਕਤੀ ਹੋਇਆ ਜ਼ਖਮੀ…
Home Page News • New Zealand Local News • NewZealand

ਵਾਈਕਾਟੋ ‘ਚ ਹੈਲੀਕਾਪਟਰ ਦੇ ਰੋਟਰ ਵਿੱਚ ਰੱਸੀ ਫਸਣ ਕਾਰਨ ਇੱਕ ਵਿਅਕਤੀ ਹੋਇਆ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ) ਵਾਈਕਾਟੋ ਵਿੱਚ ਅੱਜ ਸਵੇਰੇ ਹੈਲੀਕਾਪਟਰ ਦੇ ਰੋਟਰ ਵਿੱਚ ਰੱਸੀ ਫਸ ਜਾਣ ਕਾਰਨ ਇੱਕ ਵਿਅਕਤੀ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ।ਪੁਲਿਸ ਨੇ ਦੱਸਿਆ ਕਿ ਸਵੇਰੇ 10 ਵਜੇ ਦੇ ਕਰੀਬ ਘਟਨਾ ਬਾਰੇ ਉਹਨਾਂ ਨੂੰ ਸੂਚਿਤ ਕੀਤਾ ਗਿਆ ਸੀ।ਇਕ ਬੁਲਾਰੇ ਨੇ ਦੱਸਿਆ ਕਿ ਜਦੋ ਹਾਦਸਾ ਵਾਪਰਿਆ ਹੈਲੀਕਾਪਟਰ ਉਸ ਸਮੇਂ ਮਾਰਕੋਪਾ ਨੇੜੇ ਮਾਂਗਾਟੋਆ ਰੋਡ ‘ਤੇ ਜ਼ਮੀਨ ‘ਤੇ ਸੀ।
ਸੇਂਟ ਜੌਹਨ ਦੇ ਬੁਲਾਰੇ ਨੇ ਦੱਸਿਆ ਕਿ ਘਟਨਾ ਵਾਲੀ ਥਾਂ ‘ਤੇ ਇਕ ਐਂਬੂਲੈਂਸ ਅਤੇ ਇਕ ਹੈਲੀਕਾਪਟਰ ਭੇਜਿਆ ਗਿਆ ਹੈ।
ਫਾਇਰ ਐਂਡ ਐਮਰਜੈਂਸੀ NZ ਨੇ ਕਿਹਾ ਕਿ ਇਸ ਨੇ ਦੋ ਯੂਨਿਟਾਂ ਨਾਲ ਜਵਾਬ ਦਿੱਤਾ ਹੈ।ਘਟਨਾ ਸਬੰਧੀ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।