Home » ਆਕਲੈਂਡ ‘ਚ ਸਵੇਰ-ਸਾਰ ਵਾਪਰੀ ਵੱਡੀ ਘਟਨਾ,ਇੱਕ ਵਿਅਕਤੀ ਦੀ ਗੋਲੀ ਮਾਰ ਕੀਤੀ ਗਈ ਹੱਤਿਆ…
Home Page News New Zealand Local News NewZealand

ਆਕਲੈਂਡ ‘ਚ ਸਵੇਰ-ਸਾਰ ਵਾਪਰੀ ਵੱਡੀ ਘਟਨਾ,ਇੱਕ ਵਿਅਕਤੀ ਦੀ ਗੋਲੀ ਮਾਰ ਕੀਤੀ ਗਈ ਹੱਤਿਆ…

Spread the news


ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਦੇ ਪਾਕੁਰੰਗਾ ‘ਚ ਇੱਕ ਵਾਹਨ ਵਿੱਚ ਇੱਕ ਵਿਅਕਤੀ ਦੀ ਗੋਲੀ ਮਾਰ ਹੱਤਿਆ ਕੀਤੀ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ।ਘਟਨਾ ਤੋ ਮੌਕੇ ‘ਤੇ ਹਥਿਆਰਬੰਦ ਪੁਲਿਸ ਪਹੁੰਚੀ ਦੱਸੀ ਜਾ ਰਹੀ ਹੈ।ਨਜ਼ਦੀਕੀ ਨਿਵਾਸੀ ਨੇ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਦੇ ਪਹੁੰਚਣ ਤੋਂ ਪਹਿਲਾਂ ਗੋਲੀਆਂ ਚੱਲਣ ਅਤੇ ਚੀਕਾਂ ਦੀ ਆਵਾਜ਼ ਸੁਣੀ ਸੀ।ਪੁਲਿਸ ਸ਼ਿਫਟ ਕਮਾਂਡਰ ਕੇਰੀ ਵਾਟਸਨ ਨੇ ਕਿਹਾ ਕਿ ਪੁਲਿਸ ਨੂੰ ਅੱਜ ਸਵੇਰੇ 6.45 ਵਜੇ ਦੇ ਕਰੀਬ ਪਾਕੁਰੰਗਾ ਖੇਤਰ ਅਤੇ ਮਾਰਵੋਨ ਡਾਊਨਸ ਐਵੇਨਿਊ ਖੇਤਰ ਤੋਂ “ਕਈ ਫ਼ੋਨ ਕਾਲਾਂ” ਆਈਆਂ ਇਹ ਕਾਲਾਂ ਇੱਕ ਗੰਭੀਰ ਘਟਨਾ ਨਾਲ ਸਬੰਧਤ ਸਨ ਜੋ ਸਾਹਮਣੇ ਆ ਰਹੀ ਸੀ, ਅਸੀਂ ਇਸਨੂੰ ਇੱਕ ਨਾਜ਼ੁਕ ਘਟਨਾ ਕਰਾਰ ਦਿੱਤਾ ਹੈ।ਸਵੇਰੇ 8.30 ਵਜੇ ਇੱਕ ਅਪਡੇਟ ਵਿੱਚ, ਪੁਲਿਸ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਮਾਰਵੋਨ ਡਾਊਨਜ਼ ਐਵੇਨਿਊ ਅਤੇ ਪਿਕਸੀ ਪਲੇਸ ਦੇ ਚੌਰਾਹੇ ‘ਤੇ ਇੱਕ ਵਿਅਕਤੀ ਨੂੰ ਇੱਕ ਵਾਹਨ ਵਿੱਚ ਜ਼ਖਮੀ ਹਾਲਤ ਵਿੱਚ ਪਾਇਆ ਗਿਆ ਜਿਸ ਨੂੰ ਡਾਕਟਰੀ ਸੇਵਾਵਾਂ ਦਿੱਤੀਆਂ ਗਈਆਂ ਪਰ ਅਫ਼ਸੋਸ ਦੀ ਗੱਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਪੁਲਿਸ ਵੱਲੋਂ ਘਟਨਾ ਸਬੰਧੀ ਜਾਚ ਅਰੰਭ ਦਿੱਤੀ ਗਈ ਹੈ।