ਆਕਲੈਂਡ (ਬਲਜਿੰਦਰ ਸਿੰਘ) ਬੀਤੀ ਰਾਤ ਹੈਮਿਲਟਨ ਵਿੱਚ ਇੱਕ ਅਪਾਰਟਮੈਂਟ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।ਐਮਰਜੈਂਸੀ ਸੇਵਾਵਾਂ ਨੂੰ ਰਾਤ 11.20 ਵਜੇ ਦੇ ਕਰੀਬ ਵਾਈਟਿਓਰਾ ਪ੍ਰਾਪਰਟੀ ‘ਤੇ ਬੁਲਾਇਆ ਗਿਆ ਸੀ।ਮੌਕੇ ‘ਤੇ ਚਾਰ ਫਾਇਰ ਟਰੱਕ, ਤਿੰਨ ਸਪੋਰਟ ਯੂਨਿਟਾਂ ਅਤੇ ਇੱਕ ਫਾਇਰ ਇਨਵੈਸਟੀਗੇਟਰ ਪਹੁੰਚੇ ਦੱਸੇ ਗਏ ਹਨ।
ਹਾਟੋ ਹੋਨ ਸੇਂਟ ਜੌਨ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਵਾਈਕਾਟੋ ਹਸਪਤਾਲ ਲਿਜਾਇਆ ਗਿਆ।ਅੱਗ ਲੱਗਣ ਦੀ ਘਟਨਾ ਸਬੰਧੀ ਜਾਚ ਜਾਰੀ ਹੈ।