Home » ਓਨੀਹੰਗਾ ਗੋਲੀਬਾਰੀ ਮਾਮਲੇ ‘ਚ ਇੱਕ ਗ੍ਰਿਫ਼ਤਾਰ,ਕਤਲ ਦੇ ਲੱਗੇ ਦੋਸ਼…
Home Page News New Zealand Local News NewZealand

ਓਨੀਹੰਗਾ ਗੋਲੀਬਾਰੀ ਮਾਮਲੇ ‘ਚ ਇੱਕ ਗ੍ਰਿਫ਼ਤਾਰ,ਕਤਲ ਦੇ ਲੱਗੇ ਦੋਸ਼…

Spread the news

ਆਕਲੈਂਡ (ਬਲਜਿੰਦਰ ਸਿੰਘ) ਆਕਲੈਂਡ ਦੇ ਓਨੀਹੰਗਾ ‘ਚ ਹੋਈ ਗੋਲੀਬਾਰੀ ਮਾਮਲੇ ਸਬੰਧੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਿਸ ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ।
ਐਕਟਿੰਗ ਡਿਟੈਕਟਿਵ ਸੀਨੀਅਰ ਸਾਰਜੈਂਟ ਟੋਨੀ ਡਾਰਵਿਲ ਨੇ ਕਿਹਾ ਕਿ ਇੱਕ 32 ਸਾਲਾ ਵਿਅਕਤੀ ਕਤਲ ਦੇ ਦੋਸ਼ ਹੇਠ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਘਟਨਾ ਸੇਲਵਿਨ ਰੋਡ ‘ਤੇ ਸਥਿਤ ਇੱਕ ਪਤੇ ‘ਤੇ ਵਾਪਰੀ ਸੀ ਜਿੱਥੇ ਇੱਕ ਵਿਅਕਤੀ ਨੂੰ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਸੀ ਮੌਕੇ ਤੇ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਪਰ ਦੁੱਖ ਦੀ ਗੱਲ ਕਿ ਵਿਅਕਤੀ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ।