Home » ਆਕਲੈਂਡ ਸਕਾਈ ਸਿਟੀ ਕੈਸੀਨੋ ਅੱਜ ਤੋ ਹੋ ਰਿਹਾ ਹੈ ਬੰਦ…
Home Page News New Zealand Local News NewZealand

ਆਕਲੈਂਡ ਸਕਾਈ ਸਿਟੀ ਕੈਸੀਨੋ ਅੱਜ ਤੋ ਹੋ ਰਿਹਾ ਹੈ ਬੰਦ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਸਕਾਈ ਸਿਟੀ ਕੈਸੀਨੋ ‘ਚ ਗ੍ਰਾਹਕਾਂ ਸਬੰਧੀ ਕੁਝ ਨਿਯਮਾਂ ਨੂੰ ਅਣਗੌਲਿਆ ਕਰਨ ਸਬੰਧੀ ਆਈ ਸ਼ਿਕਾਇਤ ਜਿਸ ਸਬੰਧੀ ਡਿਪਾਰਟਮੈਂਟ ਆਫ ਇਨਟਰਨਲ ਅਫੈਰਅਰਜ਼ ਵਲੋਂ ਛਾਣਬੀਣ ਕੀਤੀ ਗਈ ਜਿਸ ਤੋ ਬਾਅਦ ਕਾਰਵਾਈ ਕਰਦਿਆਂ ਆਕਲੈਂਡ ਦੇ ਸਕਾਈ ਸਿਟੀ ਕੈਸੀਨੋ ਦਾ ਲਾਇਸੈਂਸ ਆਰਜੀ ਤੌਰ ‘ਤੇ 5 ਦਿਨਾਂ ਲਈ ਰੱਦ ਕਰ ਦਿੱਤਾ ਗਿਆ ਹੈ ਸਕਾਈਸਿਟੀ ਐਂਟਰਟੇਨਮੈਂਟ ਗਰੁੱਪ ਲਿਮਿਟੇਡ ਨੇ ਪਿਛਲੇ ਮਹੀਨੇ ਘੋਸ਼ਣਾ ਕੀਤੀ ਸੀ ਕਿ ਉਹ ਇਸ ਮੁੱਦੇ ‘ਤੇ ਪੰਜ ਦਿਨਾਂ ਲਈ ਬੰਦ ਕਰਨ ਲਈ ਸਹਿਮਤ ਹੈ ਇਸ ਤਹਿਤ ਕੈਸੀਨੋ ਨੂੰ ਅੱਜ 9 ਸਤੰਬਰ ਤੋਂ 13 ਸਤੰਬਰ ਸ਼ੁਕਰਵਾਰ ਅੱਧੀ ਰਾਤ ਤੱਕ ਬੰਦ ਕੀਤਾ ਜਾਵੇਗਾ।ਜਿਕਰਯੋਗ ਹੈ ਕਿ ਹਰ ਦਿਨ ਲਈ ਕੈਸੀਨੋ ਨੂੰ ਕਰੀਬ $1 ਮਿਲੀਅਨ ਦਾ ਮੋਟਾ ਨੁਕਸਾਨ ਹੋਏਗਾ।