Home » 29 ਸਤੰਬਰ ਤੋ ਬਦਲੇਗਾ ਨਿਊਜ਼ੀਲੈਂਡ ‘ਚ ਘੜੀਆਂ ਦਾ ਟਾਇਮ…
Home Page News New Zealand Local News NewZealand

29 ਸਤੰਬਰ ਤੋ ਬਦਲੇਗਾ ਨਿਊਜ਼ੀਲੈਂਡ ‘ਚ ਘੜੀਆਂ ਦਾ ਟਾਇਮ…

Spread the news

ਆਕਲੈਂਡ (ਬਲਜਿੰਦਰ ਸਿੰਘ) ਨਿਊਜ਼ੀਲੈਂਡ ਦੇ ਵਿਚ ਡੇਅ ਲਾਈਟ ਸੇਵਿੰਗ ਤਹਿਤ ਘੜੀਆਂ ਦਾ ਸਮਾਂ ਇਸ ਮਹੀਨੇ 29 ਸਤੰਬਰ ਦਿਨ ਐਤਵਾਰ ਨੂੰ ਤੜਕੇ ਸਵੇਰੇ 2 ਵਜੇ ਇਕ ਘੰਟਾ ਅੱਗੇ ਕਰ ਦਿੱਤਾ ਜਾਵੇਗਾ ਅਤੇ ਇਹ ਸਮਾਂ ਇਸੀ ਤਰ੍ਹਾਂ 06 ਅਪ੍ਰੈਲ 2025 ਤੱਕ ਜਾਰੀ ਰਹੇਗਾ।ਬਦਲੇ ਹੋਏ ਸਮੇਂ ਅਨੁਸਾਰ ਜਦੋਂ ਭਾਰਤ ਵਿਚ ਦੁਪਹਿਰ ਦੇ 12 ਵੱਜਣਗੇ ਤਾਂ ਨਿਊਜ਼ੀਲੈਂਡ ਦੇ ਵਿਚ ਸ਼ਾਮ ਦੇ 7.30 ਹੋਇਆ ਕਰਨਗੇ। ਆਮ ਤੌਰ ’ਤੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਕ ਦਿਨ ਪਹਿਲਾਂ ਯਾਨਿ ਕਿ ਸ਼ਨੀਵਾਰ (28 ਸਤੰਬਰ) ਨੂੰ ਸੌਣ ਤੋਂ ਪਹਿਲਾਂ ਆਪਣੀਆਂ ਚਾਬੀ ਵਾਲੀਆਂ ਘੜੀਆਂ ਤੇ ਕੰਧ ਘੜੀਆਂ (ਟਾਈਮਪੀਸ) ਇਕ ਘੰਟਾ ਅੱਗੇ ਕਰ ਲੈਣ ਤਾਂ ਕਿ ਉਨ੍ਹਾਂ ਨੂੰ ਸਵੇਰੇ ਉਠਣ ਸਾਰ ਬਦਲਿਆ ਹੋਇਆ ਸਮਾਂ ਮਿਲ ਸਕੇ।