Home » NEET 2017 ਦੇ ਟਾਪਰ ਰਹੇ MD ਵਿਦਿਆਰਥੀ ਨਵਦੀਪ ਸਿੰਘ ਨੇ ਕੀਤੀ ਖ਼ੁਦਕੁਸ਼ੀ…
Home Page News India India News

NEET 2017 ਦੇ ਟਾਪਰ ਰਹੇ MD ਵਿਦਿਆਰਥੀ ਨਵਦੀਪ ਸਿੰਘ ਨੇ ਕੀਤੀ ਖ਼ੁਦਕੁਸ਼ੀ…

Spread the news


ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਰੇਡੀਓਲਾਜੀ ਵਿਭਾਗ ’ਚ ਐੱਮਡੀ(MD) ਕਰ ਰਹੇ ਵਿਦਿਆਰਥੀ ਡਾਕਟਰ ਨਵਦੀਪ ਸਿੰਘ(Navdeep Singh) ਨੇ ਖ਼ੁਦਕੁਸ਼ੀ(Suicide) ਕਰ ਲਈ। ਐਤਵਾਰ ਉਨ੍ਹਾਂ ਦੀ ਲਾਸ਼ ਦਿੱਲੀ ਦੇ ਪਾਰਸੀ ਅੰਜੁਮਨ (ਪਾਰਸੀ ਧਰਮਸ਼ਾਲਾ) ਸਥਿਤ ਕਮਰੇ ’ਚ ਪੱਖੇ ਨਾਲ ਲਟਕੀ ਮਿਲੀ। ਨਵਦੀਪ ਨੇ ਨੀਟ-2017(NEET 2017) ’ਚ ਆਲ ਇੰਡੀਆ ’ਚ(AIR) ਪਹਿਲਾ ਰੈਂਕ ਹਾਸਲ ਕੀਤਾ ਸੀ। ਨਵਦੀਪ ਸਿੰਘ ਮੂਲ ਰੂਪ ’ਚ ਪੰਜਾਬ ਦੇ ਮੁਕਤਸਰ ਸਾਹਿਬ ਦੇ ਰਾਹਿਣ ਵਾਲੇ ਸਨ। ਓਧਰ ਸ਼ਾਮ ਨੂੰ ਪੋਸਟਮਾਰਟ ਤੋਂ ਬਾਅਦ ਪੁਲਿਸ ਨੇ ਲਾਸ਼ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤੀ। ਫਿਲਹਾਲ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।ਪੁਲਿਸ ਮੁਤਾਬਕ, ਐਤਵਾਰ ਸਵੇਰੇ ਪਾਰਸੀ ਧਰਮਸ਼ਾਲਾ ਦੇ ਗਾਰਡ ਨੇ ਦੱਸਿਆ ਕਿ ਨਵਦੀਪ ਦਾ ਕਮਰਾ ਅੰਦਰੋਂ ਬੰਦ ਹੈ। ਕਾਫ਼ੀ ਦੇਰ ਖੜਕਾਉਣ ਤੋਂ ਬਾਅਦ ਵੀ ਜਦੋਂ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਹੋਰ ਲੋਕਾਂ ਦੀ ਮਦਦ ਨਾਲ ਦਰਵਾ਼ਜ਼ਾ ਤੋੜਿਆ ਗਿਆ। ਕਮਰੇ ’ਚ ਨਵਦੀਪ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਨਵਦੀਪ ਦੇ ਸੀਨੀਅਰ ਡਾਕਟਰ ਨੇ ਦੱਸਿਆ ਕਿ ਨਵਦੀਪ ਪੜ੍ਹਾਈ ’ਚ ਬਹੁਤ ਲਾਇਕ ਸੀ। ਮੌਲਾਨ ਆਜ਼ਾਦ ਕਾਲਜ ਤੋਂ ਐੱਮਬੀਬੀਐੱਸ(MBBS) ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਐੱਮਡੀ(MD) ’ਚ ਦਾਖ਼ਲਾ ਲਿਆ ਸੀ।