Home » ਆਕਲੈਂਡ ਦੇ ਐਵਨਡੇਲ ‘ਚ ਘਰ ਨੂੰ ਲੱਗੀ ਅੱ+ਗ,ਦੋ ਵਿਅਕਤੀ ਜ਼ ਖ ਮੀ…
Home Page News New Zealand Local News NewZealand

ਆਕਲੈਂਡ ਦੇ ਐਵਨਡੇਲ ‘ਚ ਘਰ ਨੂੰ ਲੱਗੀ ਅੱ+ਗ,ਦੋ ਵਿਅਕਤੀ ਜ਼ ਖ ਮੀ…

Spread the news

ਆਕਲੈਂਡ (ਬਲਜਿੰਦਰ ਸਿੰਘ) ਫਾਇਰ ਐਂਡ ਐਮਰਜੈਂਸੀ ਦੇ ਬੁਲਾਰੇ ਨੇ ਕਿਹਾ ਕਿ ਰੋਜ਼ਬੈਂਕ ਰੋਡ ‘ਤੇ ਇੱਕ ਰਿਹਾਇਸ਼ੀ ਜਾਇਦਾਦ ‘ਤੇ ਅੱਗ ਲੱਗ ਜਾਣ ਦੀ ਖ਼ਬਰ ਹੈ।ਸੇਂਟ ਜੌਨ ਨੇ ਦੱਸਿਆ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਫਾਇਰ ਅਤੇ ਐਮਰਜੈਂਸੀ ਦੇ ਬੁਲਾਰੇ ਨੇ ਦੱਸਿਆ ਕਿ ਸਵੇਰੇ 9.30 ਵਜੇ ਕਰਮਚਾਰੀਆਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ ਸੀ ਜਿਨਾਂ ਵੱਲੋਂ ਸਵੇਰੇ 10.30 ਵਜੇ ਤੱਕ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ।ਅੱਗ ਲੱਗਣ ਦੇ ਕਾਰਨਾਂ ਸਬੰਧੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।