Home » ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌ,ਤ…
Home Page News India India News World World News

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌ,ਤ…

Spread the news

ਰੋਜ਼ੀ-ਰੋਟੀ ਕਮਾਉਣਗੇ 21 ਸਾਲਾ ਨੌਜਵਾਨ ਦੀ ਕੈਨੇਡਾ ‘ਚ ਸੜਕ ਹਾਦਸੇ ‘ਚ ਮੌ.ਤ ਹੋ ਗਈ ਹੈ। ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਖੁਰਦ ਦੇ 21 ਸਾਲਾ ਨੌਜਵਾਨ ਦੀ ਪਛਾਣ ਗੁਰਮਹਿਕਪ੍ਰੀਤ ਸਿੰਘ ਵਜੋਂ ਹੋਈ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਦੱਸਿਆ ਜਾ ਰਿਹਾ ਹੈ।ਮਿਲੀ ਜਾਣਕਾਰੀ ਅਨੁਸਾਰ ਗੁਰਮਹਿਕਪ੍ਰੀਤ ਸਿੰਘ ਨੇ ਆਪਣੀ ਦੋ ਵਰਿਆਂ ਦੀ ਪੜ੍ਹਾਈ ਮੁਕੰਮਲ ਕਰਕੇ ਵਰਕ ਪਰਮਿਟ ਹਾਸਿਲ ਕਰ ਲਿਆ ਸੀ । ਓਨਟਾਰੀਓ ਸੂਬੇ ਦੇ ਮਸਕੋਟਾ ਸ਼ਹਿਰ ਵਿੱਚ ਵਾਪਰੇ ਭਿਆਨਕ ਕਾਰ ਹਾਦਸੇ ਵਿੱਚ ਗੁਰਮਹਿਕਪ੍ਰੀਤ ਸਿੰਘ ਦੀ ਮੌ.ਤ ਹੋ ਗਈ। ਉਹ ਇੱਕ ਇਲੈਕਟਰੀਕਲ ਇੰਜੀਨੀਅਰ ਵਜੋਂ ਕੰਮ ਕਰ ਰਹੇ ਸੁਖਚੈਨ ਸਿੰਘ ਕਲੇਰ ਦਾ ਇਕਲੋਤਾ ਪੁੱਤਰ ਸੀ।ਫਿਲਹਾਲ ਅਜੇ ਇਹ ਨਹੀਂ ਪਤਾ ਲਗਾ ਕਿ ਇਹ ਹਾਦਸਾ ਕਿਵੇਂ ਵਾਪਰਿਆ।