Home » ਪੋਕੀਨੋ ‘ਚ ਸ਼ਰਾਬ ਦਾ ਠੇਕਾ ਲੁੱਟਣ ਵਾਲੇ ਪੁਲਿਸ ਨੇ ਕੀਤੇ ਕਾਬੂ…
Home Page News • New Zealand Local News • NewZealand

ਪੋਕੀਨੋ ‘ਚ ਸ਼ਰਾਬ ਦਾ ਠੇਕਾ ਲੁੱਟਣ ਵਾਲੇ ਪੁਲਿਸ ਨੇ ਕੀਤੇ ਕਾਬੂ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਪੋਕੇਨੋ ਦੀ ਮਾਰਕੀਟ ਸਟਰੀਟ ‘ਤੇ ਸ਼ਰਾਬ ਦੇ ਠੇਕੇ ‘ਤੇ ਹੋਈ ਭਿਆਨਕ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਸ਼ਨੀਵਾਰ 5 ਅਕਤੂਬਰ ਨੂੰ ਸ਼ਾਮ 7.40 ਵਜੇ ਦੇ ਕਰੀਬ ਚਾਰ ਨਕਾਬਪੋਸ਼ ਵਿਅਕਤੀ ਸ਼ਰਾਬ ਦੀ ਦੁਕਾਨ ਵਿੱਚ ਦਾਖਲ ਹੋਏ ਅਤੇ ਜਿਨਾਂ ਵੱਲੋਂ ਦੋ ਸਟਾਫ਼ ਮੈਂਬਰਾਂ ਦੀ ਕੁੱਟਮਾਰ ਕੀਤੀ।ਸਟਾਫ ਮੈਂਬਰਾਂ ‘ਤੇ ਹਮਲਾ ਕਰਨ ਤੋਂ ਬਾਅਦ ਅਪਰਾਧੀ ਸ਼ਰਾਬ, ਸਿਗਰਟ ਅਤੇ ਨਕਦੀ ਚੋਰੀ ਕਰ ਮੌਕੇ ਤੋ ਫ਼ਰਾਰ ਹੋ ਗਏ।ਜਿਸ ਤੋ ਬਾਅਦ ਹਰਕਤ ਵਿਚ ਆਈ ਪੁਲਿਸ ਨੇ ਹੈਲੀਕਾਪਟਰ ਦੀ ਮਦਦ ਨਾਲ ਚੋਰਾ ਦੀ ਕਾਰ ਨੂੰ ਟਰੈਕ ਕੀਤਾ ਅਤੇ ਪੁਲਿਸ ਟੀਮ ਵੱਲੋਂ ਆਕਲੈਂਡ ਨਜ਼ਦੀਕ ਇਹਨਾਂ ਨੂੰ ਚੋਰੀ ਦੇ ਸਮਾਨ ਸਮੇਤ ਹਿਰਾਸਤ ਵਿਚ ਲਿਆ ਗਿਆ।ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ 16, 17 ਅਤੇ 20 ਸਾਲ ਦੀ ਉਮਰ ਦੇ ਤਿੰਨ ਪੁਰਸ਼, 17 ਅਤੇ 53 ਸਾਲ ਦੀਆਂ ਦੋ ਔਰਤਾਂ ਹਨ ਜਿਨਾਂ ‘ਤੇ ਗੰਭੀਰ ਲੁੱਟ ਦੇ ਦੋਸ਼ ਲਗਾਏ ਗਏ ਹਨ।
ਸ਼ਰਾਬ ਦੀ ਦੁਕਾਨ ਦੇ ਸਟਾਫ਼ ਮੈਂਬਰਾਂ ਨੂੰ ਮਾਮੂਲੀ ਤੋਂ ਦਰਮਿਆਨੀ ਸੱਟਾਂ ਲੱਗੀਆਂ ਅਤੇ ਐਂਬੂਲੈਂਸ ਸਟਾਫ਼ ਵੱਲੋਂ ਮੌਕੇ ‘ਤੇ ਹੀ ਇਲਾਜ ਕੀਤਾ ਗਿਆ।