Home » ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਡ ਦਾ ਹੋਇਆ ਜਨਰਲ ਇਜਲਾਸ,ਚੁਣੀ ਗਈ ਨਵੀ ਕਮੇਟੀ….
Home Page News • India • New Zealand Local News • NewZealand

ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਡ ਦਾ ਹੋਇਆ ਜਨਰਲ ਇਜਲਾਸ,ਚੁਣੀ ਗਈ ਨਵੀ ਕਮੇਟੀ….

Spread the news


ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਡ ਜਿਸ ਵਿੱਚ 600 ਤੋਂ ਵੱਧ ਮੈਬਰ ਹਨ ਵਲੋਂ ਆਪਣੇ ਜਨਰਲ ਇਜਲਾਸ ਵਿੱਚ ਅਗਲੇ ਦੋ ਸਾਲ 2024-2026 ਲਈ ਨੀ ਪ੍ਰਬੰਧਕੀ ਕਮੇਟੀ ਦੀ ਚੋਣ ਕੀਤੀ ਗਈ ਹੈ।
ਕਰਤਾਰ ਸਿੰਘ 25 ਸਾਲ ਤੋ ਸੰਸਥਾ ਦੇ ਮੈਬਰ ਹਨ ਅਤੇ ਧਾਰਮਿਕ ਸ਼ਖ਼ਸੀਅਤ ਹਨ ਉਹਨਾਂ ਨੂੰ ਅਗਲੇ ਦੋ ਸਾਲ ਲਈ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਚੁਣਿਆ ਗਿਆ ਹੈ ।ਲਾਲੀ ਰਣਵੀਰ ਸਿੰਘ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ ।

ਸਿੱਖ ਹੈਰੀਟੇਜ ਸਕੂਲ
ਬੀਬੀ ਮਨਦੀਪ ਕੌਰ ਮਿਨਹਾਸ ਨੂੰ ਅਗਲੇ ਦੋ ਸਾਲ ਲਈ ਸਕੂਲ ਬੋਰਡ ਦਾ ਪ੍ਰਧਾਨ ਚੁਣਿਆ ਗਿਆ ਹੈ । ਸਕੂਲ ਵਿੱਚ 900 ਬੱਚੇ ਪੜਦੇ ਹਨ ਅਤੇ ਬੀਬੀ ਮਨਦੀਪ ਕੌਰ ਬੈਕ ਆਫ ਨਿਊਜੀਲੈਡ ਵਿੱਚ ਕੰਮ ਕਰਦੇ ਹਨ ।ਬੀਬੀ ਕੁਲਜੀਤ ਕੌਰ ਚੇਅਰਪਰਸਨ ਨਿਯੁਕਤ ਕੀਤੇ ਗਏ ਹਨ ।

ਸਪੋਰਟਸ:
ਕਮਲਜੀਤ ਸਿੰਘ ਰਾਣੇਵਾਲ ਨੂੰ ਅਗਲੇ ਦੋ ਸਾਲ ਲਈ ਸਪੋਰਟਸ ਦਾ ਪ੍ਰਧਾਨ ਚੁਣਿਆ ਗਿਆ ਹੈ ਅਤੇ ਸੁਖਦੇਵ ਸਿੰਘ ਮਾਨ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ । ਗੁਰਬਾਜ ਸਿੰਘ ਵਾਈਸ ਪ੍ਰਧਾਨ ਬਣੇ ਹਨ ।

ਸੁਸਾਇਟੀ ਵਲੋ ਚਲ ਰਹੇ ਚਾਲਡ ਚਾਇਸ ਦਾ ਅਸਵਿੰਦਰ ਸਿੰਘ ਭੱਟੀ ਨੂੰ ਪ੍ਰਧਾਨ ਅਤੇ ਗੁਰਬਾਜ ਸਿੰਘ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ।