Home » ਕ੍ਰਾਈਸਟਚਰਚ ਵਿੱਚ ਬੈਂਕ ਦੀ ਇਮਾਰਤ ਨਾਲ ਜਾ ਟਕਰਾਈ ਕਾਰ,ਇੱਕ ਵਿਅਕਤੀ ਜ਼ਖ-ਮੀ…
Home Page News • New Zealand Local News • NewZealand

ਕ੍ਰਾਈਸਟਚਰਚ ਵਿੱਚ ਬੈਂਕ ਦੀ ਇਮਾਰਤ ਨਾਲ ਜਾ ਟਕਰਾਈ ਕਾਰ,ਇੱਕ ਵਿਅਕਤੀ ਜ਼ਖ-ਮੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਕ੍ਰਾਈਸਟਚਰਚ ਵਿੱਚ ਇੱਕ ਬੈਂਕ ਦੀ ਬਿਲਡਿੰਗ ਨਾਲ ਕਾਰ ਦੇ ਟਕਰਾਉਣ ਤੋਂ ਬਾਅਦ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦੀ ਖ਼ਬਰ ਹੈ।ਅੱਜ ਸ਼ਾਮ 3.30 ਵਜੇ ਦੇ ਕਰੀਬ ਰੋਦਰਹੈਮ ਸਟ੍ਰੀਟ ਦੇ ਨੇੜੇ ਹਾਦਸੇ ਤੋ ਬਾਅਦ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚੀਆਂ।ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਵਾਹਨ ਇੱਕ ਇਮਾਰਤ ਨਾਲ ਟਕਰਾ ਗਿਆ ਹੈ। ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ।ਹੈਟੋ ਹੋਨ ਸੇਂਟ ਜੌਨ ਨੇ ਕਿਹਾ ਕਿ ਇੱਕ ਐਂਬੂਲੈਂਸ, ਇੱਕ ਓਪਰੇਸ਼ਨ ਮੈਨੇਜਰ, ਅਤੇ ਇੱਕ ਰੈਪਿਡ ਰਿਸਪਾਂਸ ਯੂਨਿਟ ਨੇ ਹਾਜ਼ਰੀ ਭਰੀ।